27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਮਾ ਕਲੱਬ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦਾ ਸੂਬਾ ਪ੍ਰਧਾਨ ਬਲਜਿੰਦਰ ਬਿੱਟੂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-09-2025
ਅਮਰਗੜ੍ਹ, 25 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਸ੍ਰੀ ਰਾਮਾ ਕਲੱਬ ਅਮਰਗੜ੍ਹ ਵਲੋਂ ਰਾਮ ਲੀਲ੍ਹਾ ਦੀ ਸਟੇਜ ਤੋਂ ਭਾਰਤ ਵਿਕਾਸ ਪਰਿਸ਼ਦ ਦੇ ਪੰਜਾਬ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨੂੰ ਸਮਾਜ ਸੇਵਾ ਦੇ ਖੇਤਰ 'ਚ ਪਾਏ ਜਾ ਰਹੇ ਅਹਿਮ ਯੋਗਦਾਨ ਬਦਲੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮਾਣ ਸਨਮਾਨ ਲਈ ਰਾਮਾ ਕਲੱਬ ਦਾ ਧੰਨਵਾਦ ਕਰਦਿਆਂ ਪ੍ਰਧਾਨ ਬਲਜਿੰਦਰ ਬਿੱਟੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਆਦਰਸ਼ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ | ਉਨ੍ਹਾਂ ਰਾਮ-ਲੀਲ੍ਹਾ ਨਾਲ ਜੁੜੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਅਤੇ ਰਾਮਾ ਕਲੱਬ ਦੇ ਪੁਰਾਣੇ ਕਲਾਕਾਰਾਂ ਨੂੰ ਯਾਦ ਕੀਤਾ | ਜ਼ਿਕਰਯੋਗ ਹੈ ਕਿ ਬਲਜਿੰਦਰ ਬਿੱਟੂ ਗਾਇਕੀ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੋਲਡ ਮੈਡਲ ਵਿਜੇਤਾ ਅਤੇ ਅਦਾਕਾਰੀ ਵਿਚ ਬੈੱਸਟ ਐਕਟਰ ਦਾ ਖ਼ਿਤਾਬ ਜੇਤੂ ਹਨ | ਇਸ ਮੌਕੇ ਰਾਮਾ ਕਲੱਬ ਦੇ ਪ੍ਰਧਾਨ ਪਿ੍ੰਸ ਜੋਸ਼ੀ, ਡਾਕਟਰ ਹਰਜੀਤ ਕੌਂਸਲ, ਕਾਤੀ ਜੈਨ, ਮਨਪ੍ਰੀਤ ਕੌਰ ਢਿੱਲੋਂ, ਦੁਰਗਾ ਦਾਸ ਜੋਸ਼ੀ, ਸਰਜੀਵਨ ਕੁਮਾਰ, ਪ੍ਰਮੋਦ ਕੁਮਾਰ, ਵਿਜੇ ਸ਼ਰਮਾ, ਬੰਟੀ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਪੰਜਾਬ ਵਿਚ 29 ਤੇ 30 ਨੂੰ ਕੰਮ ਛੋੜ ਹੜਤਾਲ ਕਰਨ ਦਾ ਫੈਸਲਾ ਅਗਲੀ ਖ਼ਬਰ ਦੁਰਲੱਭ ਸਿੱਧੂ ਨੇ ਪਿੰਡ ਭੁੱਲਣ ਵਿਖੇ ਸ਼ਮਸ਼ਾਨਘਾਟ ਵਿਚ ਸ਼ੈੱਡ ਬਣਵਾਇਆ
Ad Position 24