ਮੂਨਕ, 25 ਸਤੰਬਰ (ਪ੍ਰਵੀਨ ਮਦਾਨ) - ਨਗਰ ਪੰਚਾਇਤ ਮੂਨਕ ਦੇ ਸਫ਼ਾਈ ਕਰਮਚਾਰੀਆਂ ਵਲੋਂ ਸਰਕਾਰ ਵਲੋਂ ਮੰਗਾ ਨਾਂ ਮੰਨੇ ਜਾਣ ਕਾਰਣ ਸਾਂਝੇ ਤੌਰ 'ਤੇ ਗੇਟ ਰੈਲੀ ਕੀਤੀ ਗਈ | ਯੂਨੀਅਨ ਪ੍ਰਧਾਨ ਮਾਈ ਬਕਸ਼, ਮੀਤ ਪ੍ਰਧਾਨ ਨਰੇਸ਼ ਕੁਮਾਰ, ਉਪ ਪ੍ਰਧਾਨ ਬਲਵਾਨ ਰਾਮ, ਖ਼ਜ਼ਾਨਚੀ ਸੰਜੀਵ ਕੁਮਾਰ ਨੇ ਸਾਂਝੇ ਤੌਰ ਸੰਬੋਧਨ ਕਰਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਦੇ ਰੋਜ਼ਗਾਰ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਲ 2021 ਦੇ ਵਿਚ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਕੇ ਆਊਟਸੋਰਸ ਤੋਂ ਕੰਟਰੈਕਟ ਬੇਸ ਤੇ ਕੀਤੀ ਹੋਈ ਭਰਤੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਵੱਖ-ਵੱਖ ਕੰਪਨੀਆਂ ਨੂੰ ਠੇਕੇ ਤੇ ਦੇਣ ਲਈ ਨਿਰੀਖਣ ਕੀਤੇ ਜਾ ਰਹੇ ਹਨ | ਇਸ ਕਾਰਨ ਸਮੂਹ ਸੇਵਕ ਯੂਨੀਅਨ ਵਲੋਂ ਪੂਰੇ ਪੰਜਾਬ ਵਿਚ 29 ਸਤੰਬਰ ਤੇ 30 ਸਤੰਬਰ ਨੂੰ ਕੰਮ ਛੱਡ ਹੜਤਾਲ ਕੀਤੀ ਜਾਵੇਗੀ | ਉਨ੍ਹਾਂ ਚੇਤਾਵਨੀ ਦਿੱਤੀ ਜੇਕਰ ਪੰਜਾਬ ਸਰਕਾਰ ਵਲੋਂ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਹੜਤਾਲ ਅੱਗੇ ਵਧਾਈ ਜਾਵੇਗੀ 2027 ਦੀਆਂ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਵੇਗਾ | ਇਸ ਦੌਰਾਨ ਸਫ਼ਾਈ ਸੇਵਕਾਂ ਦੇ ਉਕਤ ਬੁਲਾਰਿਆਂ ਤੋਂ ਬਿਨਾਂ, ਕਿ੍ਸ਼ਨ ਦੇਵ ਮੁੱਖ ਸਲਾਹਕਾਰ, ਹੰਸ ਰਾਜ ਸਕੱਤਰ, ਗਿਦਰੋਂ ਕੌਰ, ਸੰਤਰੋ ਦੇਵੀ, ਆਸ਼ਾ ਦੇਵੀ, ਕਿ੍ਸ਼ਨ ਸਿੰਘ, ਵਿਜੇ ਕੁਮਾਰ, ਸਨੀ ਕੁਮਾਰ ਸਮੇਤ ਸਮੂਹ ਸਫ਼ਾਈ ਮੈਂਬਰ ਮੌਜੂਦ ਸਨ |