23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬ੍ਰਾਹਮਣ ਸਮਾਜ ਵਲੋਂ ਸ਼ਹੀਦੀ ਨਗਰ ਕੀਰਤਨ ਦਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 01-11-2025
ਲੌਂਗੋਵਾਲ, 31 ਅਕਤੂਬਰ (ਵਿਨੋਦ, ਸ. ਖੰਨਾ) - ਤਿਲਕ ਜੰਝੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ , ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਗੁਰਿਆਈ ਪੁਰਬ ਨੂੰ ਮੁੱਖ ਰੱਖਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਆਸਾਮ ਤੋ ਅਰੰਭ ਹੋਏ ਅਲੌਕਿਕ ਨਗਰ ਕੀਰਤਨ ਦਾ ਲੌਂਗੋਵਾਲ ਦੇ ਬ੍ਰਾਹਮਣ ਸਮਾਜ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਬ੍ਰਾਹਮਣ ਸਮਾਜ ਵਲੋਂ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕੀਤਾ ਗਿਆ ਅਤੇ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ | ਬ੍ਰਾਹਮਣ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਬੇਨਤੀ 'ਤੇ ਜੋ ਕੁਰਬਾਨੀ ਦਿੱਤੀ ਸੀ ਉਸ ਕੁਰਬਾਨੀ ਦਾ ਬ੍ਰਾਹਮਣ ਸਮਾਜ 'ਤੇ ਬਹੁਤ ਵੱਡਾ ਅਹਿਸਾਨ ਹੈ | ਬ੍ਰਾਹਮਣ ਸਮਾਜ ਗੁਰੂ ਜੀ ਦੀ ਕੁਰਬਾਨੀ ਦਾ ਸਦੈਵ ਰਿਣੀ ਰਹੇਗਾ | ਇਸ ਮੌਕੇ ਸੁਖਵਿੰਦਰਪਾਲ ਸੁੱਖੀ ਸਾਬਕਾ ਪ੍ਰਧਾਨ ਨਗਰ ਕੌਂਸਲ, ਦੇਵਿੰਦਰ ਵਸ਼ਿਸ਼ਟ, ਅਚਾਰੀਆ ਆਰ. ਵੀ. ਵਸ਼ਿਸ਼ਟ, ਪੰ. ਨਰੇਸ਼ ਕੁਮਾਰ ਸ਼ਾਸਤਰੀ, ਪੰ. ਸੁਨੇਂਦਰ ਸਾਸ਼ਤਰੀ, ਰਮੇਸ਼ ਸ਼ਰਮਾ, ਜਤਿੰਦਰ ਰਿਸ਼ੀ, ਹਰਪ੍ਰੀਤ ਸ਼ਰਮਾ, ਮਹੰਤ ਹੀਰਾ ਦਾਸ, ਹਰਜੀਤ ਸ਼ਰਮਾ, ਯੋਗਰਾਜ ਸ਼ਰਮਾ, ਡਾ. ਰਣਵੀਰ ਰਾਣਾ, ਰਵਿੰਦਰਪਾਲ ਸ਼ਰਮਾ, ਅੰਮਿ੍ਤ ਸ਼ਰਮਾ, ਕੁਲਦੀਪ ਸ਼ਰਮਾ, ਨੀਟਾ ਸ਼ਰਮਾ, ਵੈਦ ਹਰਵਿੰਦਰ ਵਸਿਸ਼ਟ, ਸੁਖਪਾਲ ਵਸਿਸ਼ਟ, ਸੱਤਪਾਲ ਸ਼ਰਮਾ ਅਤੇ ਧਰਮਪਾਲ ਸ਼ਰਮਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰ ਕਾਲਜ ਵਾਲੀਬਾਲ ਮੁਕਾਬਲੇ 'ਚ ਐਸ.ਯੂ.ਐਸ. ਕਾਲਜ ਮਹਿਲਾਂ ਦੀ ਚੜ੍ਹਾਈ <br/> ਅਗਲੀ ਖ਼ਬਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਦੇ ਦੀਵਾਨਾ ਸੰਬੰਧੀ ਮੀਟਿੰਗ <br/>
Ad Position 24