30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੁਲਾਜ਼ਮਾਂ ਨੂੰ ਵੀ.ਆਈ.ਪੀ. ਡਿਊਟੀਆਂ 'ਤੇ ਭੇਜੇ ਜਾਣ ਕਾਰਨ ਪੁਲਿਸ ਸਾਂਝ ਕੇਂਦਰਾਂ 'ਚ ਲੋਕ ਹੋ ਰਹੇ ਹਨ ਖੱਜਲ-ਖੁਆਰ-ਵਿਨਰਜੀਤ ਖਡਿਆਲ <br/>

Ad Position 21
No active advertisement
ਸੁਨਾਮ ਦੇ ਇੱਕ ਪੁਲਿਸ ਸਾਂਝ ਕੇਂਦਰ ਵਿਚ ਗੱਲਬਾਤ ਕਰਦੇ ਹੋਏ ਵਿਨਰਜੀਤ ਸਿੰਘ ਖਡਿਆਲ | ਤਸਵੀਰ: ਧਾਲੀਵਾਲ <br/> 23-11-2025
ਸੁਨਾਮ ਊਧਮ ਸਿੰਘ ਵਾਲਾ, 22 ਨਵੰਬਰ (ਧਾਲੀਵਾਲ, ਭੁੱਲਰ) - ਸੁਨਾਮ ਦੇ ਇੱਕ ਪੁਲਿਸ ਸਾਂਝ ਕੇਂਦਰ ਵਿਖੇ ਕੋਈ ਮੁਲਾਜ਼ਮ ਡਿਊਟੀ 'ਤੇ ਨਾਂ ਮਿਲਣ ਕਾਰਨ ਪੰਜਾਬ ਸਰਕਾਰ ਦੀ ਕਾਰਜਗੁਜਾਰੀ 'ਤੇ ਸਵਾਲ ਚੁੱਕਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ (ਗੋਲਡੀ) ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਅਣਦੇਖੀ ਕਾਰਨ ਸਾਂਝ ਕੇਂਦਰ ਵਿਚ ਕੰਮ ਕਰਵਾਉਣ ਆ ਰਹੇ ਲੋਕ ਖੱਜਲ-ਖੁਵਾਰ ਹੋ ਰਹੇ ਹਨ | ਉਨ੍ਹਾਂ ਕਿ ਸਾਂਝ ਕੇਂਦਰ ਵਿਚ ਕੋਈ ਵੀ ਮੁਲਾਜ਼ਮ ਮੌਜੂਦ ਨਹੀ ਸੀ | ਪਤਾ ਲੱਗਿਆ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਆਦਿ ਵੀ ਆਈ ਪੀ ਡਿਊਟੀ 'ਤੇ ਅਕਸਰ ਹੀ ਭੇਜ ਦਿੱਤਾ ਜਾਂਦਾ ਹੈ | ਜਦੋਂ ਕਿ ਇੱਥੇ ਲੋਕਾਂ ਦੇ ਕੰਮ ਕਈ ਕਈ ਦਿਨ ਲਮਕ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਇਹ ਉਕਤ ਸਾਂਝ ਕੇਂਦਰ ਬਣਵਾਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਕੇਂਦਰਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਲੋਕਾਂ ਨੂੰ ਵਾਂਝਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ 'ਚ ਨੌਜਵਾਨਾਂ ਨੂੰ ਨੌਕਰੀ ਸਮੇਂ ਪੁਲਿਸ ਪੜਤਾਲ, ਸਰਟੀਫਿਕੇਟ ਅਤੇ ਪੁਲਿਸ ਨਾਲ ਸਬੰਧਿਤ ਹੋਰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਅਖਵਾਉਣ ਵਾਲੀ ਇਸ ਸਰਕਾਰ ਦੇ ਮੁੱਖ ਮੰਤਰੀ, ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਵਿਚ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ | ਜਿਸ ਕਾਰਨ ਸਾਂਝ ਕੇਂਦਰ ਬੰਦ ਹੋਣ ਦੇ ਕਿਨਾਰੇ 'ਤੇ ਪੁੱਜ ਗਏ ਹਨ | ਇਸ ਮੌਕੇ ਉਨ੍ਹਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਸੁਨਾਮ ਦੇ ਸਰਕਲ ਪ੍ਰਧਾਨ ਰਮਨਦੀਪ ਸਿੰਘ ਰਾਣਾ ਬਾਲਟੀਆਂ ਵਾਲਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਗਰਾਈਆਂ ਵਿਖੇ ਨਹਿਰੀ ਪਾਣੀ ਪਾਈਪ ਲਾਇਨ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਹਾਲ ਕਰਨ ਲਈ ਨਗਰ ਕੌਂਸਲ ਸੁਨਾਮ ਵਲੋਂ ਸਰਬਸੰਮਤੀ ਨਾਲ ਕੀਤਾ ਮਤਾ ਪਾਸ <br/>
Ad Position 24