ਲੌਂਗੋਵਾਲ, 24 ਨਵੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਨੇ ਆਦਿਵਾਸੀ ਆਈਕਨ ਬਿਰਸਾ ਮੁੰਡਾ ਦੀ ਵਿਰਾਸਤ ਦੀ ਯਾਦ ਵਿਚ ਜਨ ਜਾਤੀ ਗੌਰਵ ਦਿਵਸ ਮਨਾਇਆ | ਇਸ ਦੌਰਾਨ ਸਭਿਆਚਾਰਕ ਅਤੇ ਅਕਾਦਮਿਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸਲਾਇਟ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਏ. ਐਸ. ਅਰੋੜਾ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. ਐਮ. ਐਮ. ਸਿਨਹਾ ਡੀਨ ਵਿਦਿਆਰਥੀ ਭਲਾਈ ਵਿਸ਼ੇਸ਼ ਮਹਿਮਾਨ ਵਜੋਂ ਸੇਵਾ ਸ਼ਾਮਲ ਹੋਏ | ਇਸ ਪ੍ਰੋਗਰਾਮ ਵਿਚ ਕੋਆਰਡੀਨੇਟਰ ਡਾ. ਸੁਨੀਲ ਕੁਮਾਰ, ਡਾ. ਸੁਰਿੰਦਰ ਠਾਕੁਰ, ਡਾ. ਸੁਮਿਤ ਕੁਮਾਰ ਅਤੇ ਪ੍ਰੋ. ਸ਼ੰਕਰ ਸਿੰਘ ਮਕੈਨੀਕਲ ਇੰਜੀਨੀਅਰਿੰਗ ਦੇ ਮੁਖੀ ਸਮੇਤ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਇਸ ਤੋਂ ਇਲਾਵਾ ਫੈਕਲਟੀ ਮੈਂਬਰਾਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਦੇ ਨਾਲ ਜਸ਼ਨ ਦੇ ਤਹਿਤ ਆਯੋਜਿਤ ਪ੍ਰੀ-ਈਵੈਂਟਸ ਲਈ ਜੱਜਾਂ ਵਜੋਂ ਸਰਗਰਮੀ ਨਾਲ ਹਿੱਸਾ ਲਿਆ | ਡਾ. ਸੁਨੀਲ ਕੁਮਾਰ ਨੇ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਨੂੰ ਉਜਾਗਰ ਕਰਨ ਵਾਲੀ ਇੱਕ ਸੰਖੇਪ ਰਿਪੋਰਟ ਪੇਸ਼ ਕੀਤੀ | ਪ੍ਰੋ. ਏ. ਐਸ. ਅਰੋੜਾ ਅਤੇ ਪ੍ਰੋ. ਐਮ. ਐਮ. ਸਿਨਹਾ ਨੇ ਬਿਰਸਾ ਮੁੰਡਾ ਦੇ ਜੀਵਨ ਅਤੇ ਸੰਘਰਸ਼ਾਂ 'ਤੇ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਜਿਸ ਵਿਚ ਭਾਰਤ ਦੇ ਕਬਾਇਲੀ ਆਜ਼ਾਦੀ ਅੰਦੋਲਨ ਵਿਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ