ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)-14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅੱਜ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੁਲ 53 ਉਮੀਦਵਾਰਾਂ 'ਚੋਂ 7 ਉਮੀਦਵਾਰਾਂ ਦੇ ਕਾਗਜ ਕਿਸੇ ਨਾਂ ਕਿਸੇ ਕਾਰਨ ਰੱਦ ਹੋ ਗਏ | ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 15 ਜ਼ੋਨਾਂ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ ਗਏ ਸਨ | ਜਿਨ੍ਹਾਂ 'ਚ ਜ਼ੋਨ ਨੰਬਰ-1 ਸ਼ੇਰੋਂ ਤੋਂ ਭਾਜਪਾ ਦੇ ਨਛੱਤਰ ਸਿੰਘ ਪੁੱਤਰ ਭਾਨ ਸਿੰਘ ਸ਼ੇਰੋਂ ਅਤੇ ਆਪ ਦੇ ਗੁਰਦੀਪ ਸਿੰਘ ਪੁੱਤਰ ਬਲੌਰਾ ਸਿੰਘ ਸ਼ੇਰੋਂ, ਜ਼ੋਨ 2 ਨਮੋਲ ਜਨਰਲ ਕਾਂਗਰਸ ਦੇ ਕੁਲਦੀਪ ਸਿੰਘ ਪੁੱਤਰ ਨਾਹਰ ਸਿੰਘ ਨਮੋਲ, ਜ਼ੋਨ-3 ਸ਼ਾਹਪੁਰ ਖ਼ੁਰਦ ਲਖਮੀਰਵਾਲਾ ਜਨਰਲ ਭਾਜਪਾ ਦੇ ਹਰਜੀਤ ਸਿੰਘ ਪੁੱਤਰ ਦਵਿੰਦਰ ਚੱਠੇ ਨੱਕਟੇ, ਜ਼ੋਨ4 ਬਿਗੜਵਾਲ ਇਸਤਰੀ ਸ਼ੋ੍ਰਮਣੀ ਅਕਾਲੀ ਦਲ ਦੀ ਮਨਜੀਤ ਕੌਰ ਪਤਨੀ ਦਰਸ਼ਨ ਸਿੰਘ ਬਿਸ਼ਨਪੁਰਾ, ਜ਼ੋਨ ਨੰਬਰ-6 ਸਾਹਪੁਰ ਕਲਾਂ ਇਸਤਰੀ ਕਿਰਨਪਾਲ ਕੌਰ ਪਤਨੀ ਸਮਸ਼ੇਰ ਸਿੰਘ ਸ਼ਾਹਪੁਰ ਕਲ੍ਹਾਂ, ਜ਼ੋਨ 10 ਚੌਵਾਸ ਇਸਤਰੀ ਆਪ ਦੇ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਚੌਵਾਸ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਸੱਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਪੰਚਾਇਤ ਸੰਮਤੀ ਸੁਨਾਮ ਲਈ 46 ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ |