ਸੁਨਾਮ ਊਧਮ ਸਿੰਘ ਵਾਲਾ, 25 ਦਸੰਬਰ (ਭੁੱਲਰ, ਧਾਲੀਵਾਲ) - ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਵਫ਼ਦ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਵਿਚ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਨੂੰ ਮਿਲਿਆ | ਇਸ ਦੌਰਾਨ ਜਥੇਬੰਦੀ ਦੇ ਆਗੂਆਂ ਵਲੋਂ ਸਿਵਲ ਸਰਜਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ | ਇਸ ਸਮੇਂ ਡਾ. ਅਮਰਜੀਤ ਕੌਰ ਵਲੋਂ ਜਥੇਬੰਦੀ ਦਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਨੂੰ ਸਮਰਪਿਤ ਨਵੇਂ ਸਾਲ 2026 ਦਾ ਰੰਗਦਾਰ ਕੈਲੰਡਰ ਅਤੇ ਡਾਇਰੀ ਵੀ ਜਾਰੀ ਕੀਤੀ ਗਈ | ਡਾ. ਅਮਰਜੀਤ ਕੌਰ ਨੇ ਜਥੇਬੰਦੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਡਾ. ਰਮਨਦੀਪ ਕੋਰ, ਡਾ. ਉਪਸਾਨਾ ਬਿੰਦਰਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ, ਰਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਬਡਰੁੱਖਾਂ, ਦਲਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਿਲ੍ਹਾ, ਨਿਗਾਹੀ ਰਾਮ, ਰਾਮ ਸਿੰਘ ਚੰਗਾਲ, ਦਵਿੰਦਰ ਸਿੰਘ ਸੁਨਾਮ ਸੁਖਵਿੰਦਰ ਸਿੰਘ ਬਾਲੇਵਾਲ, ਸਮਿੰਦਰ ਕੁਮਾਰ ਲੌਂਗੋਵਾਲ ਅਤੇ ਅੰਮਿ੍ਤਪਾਲ ਸਿੰਘ ਆਦਿ ਮੌਜੂਦ ਸਨ |