02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਣ-ਅਧਿਕਾਰਤ ਕਾਲੋਨੀ ਨੂੰ ਲੈ ਕੇ ਨਗਰ ਕੌਂਸਲਰਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

Ad Position 21
repet_subhas-goyals [Copy P29]
ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ-ਪੱਤਰ ਸੌਂਪਦੇ ਹੋਏ ਨਗਰ ਕੌਂਸਲਰ | ਤਸਵੀਰ: ਮੁਕੇਸ਼ ਕੁਮਾਰ <br/> 31-12-2025
ਸੰਗਰੂਰ, 30 ਦਸੰਬਰ (ਧੀਰਜ ਪਸੌਰੀਆ)-ਸੰਗਰੂਰ ਵਿਖੇ ਕਿਰਨ ਹੈਲਥ ਕੇਅਰ ਨੇੜੇ ਕੱਟੀ ਜਾ ਰਹੀ ਇੱਕ ਕਲੋਨੀ ਜਿਸ ਨੂੰ ਸੰਗਰੂਰ ਦੇ ਨਗਰ ਕੌਂਸਲਰਾਂ ਨੇ ਅਣ-ਅਧਿਕਾਰਤ ਦੱਸਿਆ ਹੈ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ | ਵਫ਼ਦ ਜਿਸ ਵਿਚ ਨਗਰ ਕੌਂਸਲ ਦੇ ਪ੍ਰੀਤ ਜੈਨ ਦੇ ਪਤੀ ਵਿਨੇਪਾਲ ਸਿੰਘ ਰਾਜੂ, ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ, ਗੁਰਦੀਪ ਕੌਰ ਨਗਰ ਕੌਂਸਲਰ ਦੇ ਪਤੀ ਹਰਬੰਸ ਲਾਲ, ਹਰਪ੍ਰੀਤ ਸਿੰਘ ਸੇਖੋਂ ਨਗਰ ਕੌਂਸਲਰ, ਅਵਤਾਰ ਸਿੰਘ ਤਾਰਾ ਨਗਰ ਕੌਂਸਲਰ, ਪਰਮਿੰਦਰ ਸਿੰਘ ਪਿੰਕੀ ਨਗਰ ਕੌਂਸਲਰ, ਜਗਜੀਤ ਸਿੰਘ ਕਾਲਾ ਨਗਰ ਕੌਂਸਲਰ, ਪ੍ਰਦੀਪ ਪੁਰੀ ਨਗਰ ਕੌਂਸਲਰ ਸ਼ਾਮਿਲ ਸਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਦੱਸਿਆ ਕਿ ਜੋ ਇਹ ਕਲੋਨੀ ਕੱਟੀ ਜਾ ਰਹੀ ਹੈ ਇਹ ਕਾਨੂੰਨ ਦੀ ਉਲੰਘਣਾ ਕਰ ਕੇ ਬਣਾਈ ਜਾ ਰਹੀ ਹੈ | ਇਸ ਕਲੋਨੀ ਵਿਚ ਕੰਮ ਲਗਾਤਾਰ ਚਾਰ ਪੰਜ ਮਹੀਨਿਆਂ ਤੋਂ ਚੱਲ ਰਿਹਾ ਹੈ | ਇਸ ਕਲੋਨੀ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਕਲੋਨੀ ਨੂੰ ਪਾਸ ਕਰਵਾਉਣ ਲਈ ਨਾ ਤਾਂ ਹੁਣ ਤੱਕ ਚੇਂਜ ਆਫ਼ ਯੂਜ਼ ਲੈਂਡ ਸਰਟੀਫਿਕੇਟ ਲਿਆ ਗਿਆ ਹੈ ਨਾ ਹੀ ਸਰਕਾਰ ਨੂੰ ਕੋਈ ਬਣਦਾ ਟੈਕਸ ਭਰਿਆ ਗਿਆ ਹੈ | ਮੰਗ ਪੱਤਰ ਵਿਚ ਇਹ ਸਾਰੇ ਵਰਤਾਰੇ ਦੀ ਮੁਕੰਮਲ ਜਾਂਚ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮਸਲੇ 'ਤੇ ਨਗਰ ਕੌਂਸਲ ਪ੍ਰਧਾਨ ਵਲੋਂ ਉਨ੍ਹਾਂ ਨੂੰ 28 ਦਸੰਬਰ ਨੂੰ ਸਵੇਰੇ 8 ਵਜੇ ਨਗਨ ਬਾਬਾ ਸਾਹਿਬ ਦਾਸ ਵਿਖੇ ਆ ਕੇ ਸਹੁੰ ਚੁੱਕਣ ਦਾ ਚੈਲੰਜ ਕੀਤਾ ਗਿਆ ਸੀ ਕਿ ਉਹ ਸੱਚਾ ਜੇਕਰ ਬਾਗ਼ੀ ਐਮ.ਸੀ. ਸੱਚੇ ਹਨ ਤਾਂ ਉਹ ਬਾਬਾ ਨਾਗਨ ਦਾਸ ਜੀ ਦੀ ਸਮਾਧ 'ਤੇ ਪਹੁੰਚ ਕੇ ਸਹੁੰ ਚੁੱਕਣ | ਨਗਰ ਕੌਂਸਲਰਾਂ ਨੇ ਦੱਸਿਆ ਕਿ ਉਹ ਬਾਬਾ ਨਗਨ ਦਾਸ ਸਾਹਿਬ ਜੀ ਦੀ ਸਮਾਧ 'ਤੇ 8 ਵਜੇ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਪਰ ਪ੍ਰਧਾਨ ਉੱਥੇ ਨਹੀਂ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਜਥੇਬੰਦੀ ਦੀ ਹੋਈ ਚੋਣ ਵਿਚ ਧਾਂਦਰਾ ਬਣੇ ਮੁੜ ਪ੍ਰਧਾਨ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਦੇ ਸਮਾਗਮ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ <br/>
Ad Position 24