15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਬੀਬ ਕੇ ਬੰਨ੍ਹ ਦੀ ਮਜ਼ਬੂਤੀ ਲਈ ਸਥਾਨਕ ਲੋਕਾਂ ਤੇ ਭਾਰਤੀ ਫ਼ੌਜ ਵਲੋਂ ਸਿਰਤੋੜ ਕੋਸ਼ਿਸ਼ਾਂ ਜਾਰੀ <br/>

Ad Position 21
No active advertisement
ਅਜੀਤ ਡੈਸਕ 06-09-2025
ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)- ਭਾਖੜਾ ਡੈਮ ਤੋਂ ਬੀਤੇ ਕੱਲ੍ਹ ਛੱਡੇ ਪਾਣੀ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਨਜ਼ਦੀਕ ਸਥਿਤ ਹਬੀਬ ਕੇ ਐੱਲ.ਐੱਮ.ਬੀ. ਬੰਨ੍ਹ ਨੂੰ ਬਚਾਉਣ ਲਈ ਸਥਾਨਕ ਲੋਕਾਂ ਤੇ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਰਾਤ-ਦਿਨ ਜਾਰੀ ਸਿਰਤੋੜ ਯਤਨ ਜਾਰੀ ਹਨ | ਦਰਿਆ ਸਤਲੁਜ ਦੇ ਵਧਦੇ ਪਾਣੀ ਤੇ ਤਿੱਖੇ ਵਹਾਅ ਨੇ ਇਸ ਬੰਨ੍ਹ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਸੀ ਜਿਸ ਕਾਰਨ ਇਸ ਦੀ ਮਜ਼ਬੂਤੀ ਲਈ ਤੁਰੰਤ ਕਾਰਵਾਈ ਦੀ ਲੋੜ ਸੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਚੇਤਾਵਨੀ ਦੇ ਮੱਦੇਨਜ਼ਰ ਹਬੀਬ ਕੇ ਇਲਾਕੇ ਦੇ ਲੋਕ ਭਾਰਤੀ ਫ਼ੌਜ ਦੇ ਜਵਾਨਾਂ ਦੀ ਸਹਾਇਤਾ ਨਾਲ ਬੰਨ੍ਹ ਦੀ ਰਾਖੀ ਤੇ ਮੁਰੰਮਤ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਪਿਛਲੇ ਪੰਜ ਦਿਨਾਂ ਤੋਂ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ | ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਫ਼ੌਜ ਦੇ ਜਵਾਨ, ਐੱਨ.ਡੀ.ਆਰ.ਐੱਫ਼. ਟੀਮਾਂ ਤੇ ਸਥਾਨਕ ਪਿੰਡਾਂ ਦੇ ਨੌਜਵਾਨ ਮਿਲ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਬੰਨ੍ਹ ਨਾਲ ਮਿੱਟੀ ਦੀਆਂ ਬੋਰੀਆਂ ਪਾ ਰਹੇ ਹਨ ਤੇ ਪਾਣੀ ਦੇ ਰਿਸਾਅ ਵਾਲੀਆਂ ਥਾਵਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਤ-ਦਿਨ ਚੱਲ ਰਹੇ ਇਨ੍ਹਾਂ ਯਤਨਾਂ ਕਾਰਨ ਹਾਲੇ ਤੱਕ ਵੱਡਾ ਨੁਕਸਾਨ ਟਲਿਆ ਹੈ ਪਰ ਸਥਿਤੀ ਹਜੇ ਵੀ ਸੰਘਰਸ਼ਪੂਰਨ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਨਾ ਸਿਰਫ਼ ਨੇੜਲੀਆਂ ਜ਼ਮੀਨਾਂ ਡੁੱਬਣਗੀਆਂ, ਸਗੋਂ ਪਿੰਡਾਂ ਤੋਂ ਇਲਾਵਾ ਸ਼ਹਿਰੀ ਖੇਤਰ 'ਚ ਵੱਡਾ ਨੁਕਸਾਨ ਹੋ ਸਕਦਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦੇ ਪਾਣੀ ਦੇ ਖੇਤਾਂ 'ਚ ਆਉਣ ਨਾਲ ਕਿਸਾਨਾਂ ਦੀ ਵਧਣ ਲੱਗੀ ਚਿੰਤਾ ਅਗਲੀ ਖ਼ਬਰ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਲਈ ਐਨ.ਆਰ.ਆਈ. ਨੌਜਵਾਨਾਂ ਵਲੋਂ ਸੇਵਾ ਜਾਰੀ <br/>
Ad Position 24