ਮੱਖੂ, 21 ਨਵੰਬਰ (ਵਰਿੰਦਰ ਮਨਚੰਦਾ)- ਪੰਜਾਬ ਸਟੇਟ ਕਨਵੀਨਰ ਭਾਰਤ ਵਿਕਾਸ ਪ੍ਰੀਸ਼ਦ ਅਤੇ ਐਨ. ਜੀ. ਓ. ਬਲਾਕ ਪ੍ਰਧਾਨ ਸ਼੍ਰੀ ਸੰਜੀਵ ਆਹੂਜਾ ਦੀ ਅਗਵਾਈ 'ਚ ਸ੍ਰੀ ਕਿ੍ਸ਼ਨ ਮੰਦਰ ਮੱਖੂ ਵਿਖੇ ਦੂਸਰਾ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਅਤੇ ਵਰਿੰਦਰ ਠੁਕਰਾਲ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਕੈਂਪ 'ਚ 40 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਲੁਧਿਆਣਾ ਸ਼ੰਕਰਾ ਆਈ ਹਸਪਤਾਲ ਭੇਜਿਆ ਗਿਆ ਅਤੇ 350 ਦੇ ਕਰੀਬ ਓ.ਪੀ.ਡੀ. ਹੋਈ | ਇਸ ਦਾ ਵਿਸ਼ੇਸ਼ ਉਪਰਾਲਾ ਰੌਸ਼ਨ ਲਾਲ ਮਨਚੰਦਾ ਮੱਲਾਂਵਾਲਾ ਤੋਂ ਅਤੇ ਸ਼ੰਕਰਾ ਆਈ.ਐੱਸ. ਅਬਦਾਲ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਸਫਲ ਰਿਹਾ | ਕੈਂਪ ਨੂੰ ਸਫਲ ਬਣਾਉਣ ਲਈ ਵੀਨੂੰ ਠੁਕਰਾਲ, ਦਵਿੰਦਰ ਸਿੰਘ ਐਮ.ਸੀ, ਮੈਂਬਰ ਪ੍ਰੇਮ ਗਰੋਵਰ, ਸ਼ਾਮ ਛਾਬੜਾ, ਬਲਦੇਵ ਕਪੂਰ ਰਾਜੂ, ਮਨਚੰਦਾ, ਚੰਦਰਮੋਹਨ ਗਰੋਵਰ, ਸਾਜਨ ਸਿਕਰੀ, ਰਜਤ ਨਰੂਲਾ, ਗਗਨ ਗਰੋਵਰ, ਗਗਨ ਮੋਂਗਾ, ਰਾਜਾ ਕੱਕੜ, ਲੱਕੀ ਗਰੋਵਰ, ਅਸ਼ੋਕ ਹਿੰਦੀ, ਲਾਡੀ ਸਚਦੇਵਾ ਆਦਿ ਨੇ ਵੱਧ-ਚੜ੍ਹ ਕੇ ਭੂਮਿਕਾ ਨਿਭਾਈ |