ਜ਼ੀਰਾ, 21 ਨਵੰਬਰ (ਹਰਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਸੂਬੇ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਇਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਹਲਕਾ ਜ਼ੀਰਾ ਦੇ ਪਿੰਡ ਚੱਬਾ ਵਿਖੇ ਇਕ ਵੱਡੇ ਖੇਡ ਸਟੇਡੀਅਮ ਦਾ ਨੀਂਹ-ਪੱਥਰ ਵਿਧਾਇਕ ਨਰੇਸ਼ ਕਟਾਰੀਆ ਵਲੋਂ ਰੱਖਿਆ ਗਿਆ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਨਰੇਸ਼ ਕਟਾਰੀਆ ਨੇ ਦੱਸਿਆ ਕਿ ਇਸ ਸਟੇਡੀਅਮ 'ਤੇ 60 ਲੱਖ ਰੁਪਏ ਦਾ ਲਾਗਤ ਖ਼ਰਚ ਆਵੇਗਾ | ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿਚ ਵਾਲੀਬਾਲ, ਕਬੱਡੀ ਗਰਾਊਾਡ, ਬਾਸਕਟ ਬਾਲ ਦੀਆਂ ਟੀਮਾਂ ਲਈ ਗਰਾਉਂਡ ਤਿਆਰ ਕੀਤੇ ਜਾਣਗੇ ਅਤੇ ਪਿੰਡ ਵਾਸੀਆਂ ਲਈ ਸੈਰ ਕਰਨ ਲਈ ਦੀ ਸਹੂਲਤ ਲਈ ਵਧੀਆ ਪਾਰਕ ਵੀ ਬਣਾਇਆ ਜਾ ਰਿਹਾ ਹੈ | ਇੱਥੇ ਵਾਸ਼ਰੂਮ ਤੇ ਟਾਇਲਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ | ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਨਸੀਬ ਸਿੰਘ ਨੇ ਕਿਹਾ ਕਿ ਵਿਧਾਇਕ ਨਰੇਸ਼ ਕਟਾਰੀਆ ਵਲੋਂ ਜੋ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੰਗੀ ਸੋਚ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਇਹ ਸਟੇਡੀਅਮ ਮਾਸਟਰ ਰਣਜੀਤ ਸਿੰਘ ਮੱਲ੍ਹੀ ਕਬੱਡੀ ਕੋਚ ਦੀ ਯਾਦ ਨੂੰ ਸਮਰਪਿਤ ਬਣਾਇਆ ਜਾ ਰਿਹਾ ਹੈ | ਜਿਨ੍ਹਾਂ ਦੀ ਪਿੰਡ ਦੇ ਨਾਲ-ਨਾਲ ਪੂਰੇ ਇਲਾਕੇ ਨੂੰ ਵੀ ਖੇਡਾਂ ਦੀ ਦੇਣ ਸੀ | ਇਸ ਮੌਕੇ 'ਤੇ ਸਾਬਕਾ ਸਰਪੰਚ ਨਸੀਬ ਸਿੰਘ, ਸਰਪੰਚ ਦਲਜੀਤ ਸਿੰਘ ਅਵਾਨ, ਗੁਰਚਰਨ ਸਿੰਘ ਸਰਪੰਚ, ਪੰਚਾਇਤ ਸੈਕਟਰੀ ਸੁਖ ਤੇਜ਼ ਸਿੰਘ ਬਰਾੜ, ਸਰਪੰਚ ਪਰਮਜੀਤ ਕੌਰ, ਜੇਈ ਜਸਕਰਨ ਸਿੰਘ, ਜਗਰਾਜ ਸਿੰਘ ਮੈਂਬਰ, ਮਹਿਲ ਸਿੰਘ ਮੈਂਬਰ, ਜਸਵੀਰ ਸਿੰਘ ਮੈਂਬਰ, ਬਲਵਿੰਦਰ ਕੌਰ ਮੈਂਬਰ, ਸੰਦੀਪ ਕੌਰ ਮੈਂਬਰ, ਰਣਜੀਤ ਕੌਰ ਮੈਂਬਰ, ਗੁਰਵਿੰਦਰ ਸਿੰਘ ਗੁੱਜਰ, ਹਰਬੰਸ ਸਿੰਘ ਗਿੱਲ, ਵਰਿਆਮ ਸਿੰਘ ਸੰਧੂ, ਮਨਵੀਰ ਸਿੰਘ ਗਿੱਲ, ਗੁਰਮੁਖ ਸਿੰਘ, ਹਾਕਮ ਸਿੰਘ ਗਿੱਲ, ਪਿੱਪਲ ਸਿੰਘ ਸਾਬਕਾ ਮੈਂਬਰ, ਇਕਬਾਲ ਸਿੰਘ ਸਰਪੰਚ ਸਾਬਕਾ, ਗੁਰਤੇਜ ਸਿੰਘ ਮੱਲ੍ਹੀ ਕੈਨੇਡੀਅਨ, ਭੁਪਿੰਦਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਬਰਾੜ, ਸਰਕਾਰੀ ਸਕੂਲ ਸਟਾਫ਼, ਲਾਡੀ ਕਟਾਰੀਆ, ਦਲਜੀਤ ਸਿੰਘ ਧਾਲੀਵਾਲ ਸਰਪੰਚ ਝੱਤਰਾ,ਮੱਖਣ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਸੋਨੀ ਢਿੱਲੋਂ, ਗੁਰਵਿੰਦਰ ਸਿੰਘ ਬਿਜਲੀ ਵਾਲਾ , ਚਰਨਜੀਤ ਪੱਟੂ, ਭਗਤੂ ਸਿੰਘ ਸਾਬਕਾ ਮੈਂਬਰ, ਸਾਹਿਬ ਸਿੰਘ ਸੰਧੂ, ਗੁਰਚਰਨ ਸਿੰਘ ਨੰਬਰਦਾਰ, ਮਨੀ ਸਿੰਘ ਮੱਟੂ ਅਤੇ ਜਰਮਲ ਸਿੰਘ ਮੈਂਬਰ ਆਦਿ ਹਾਜ਼ਰ ਸਨ |