14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਲਾਲਾਬਾਦ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, 3 ਗੰਭੀਰ ਜ਼ਖਮੀ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਜਲਾਲਾਬਾਦ, 7 ਦਸੰਬਰ (ਕਰਨ ਚੁਚਰਾ)-ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਮਾਰਗ ਜਿਸ ਨੂੰ ਬੰਦੇ ਖਾਣੀ ਰੋਡ ਕਿਹਾ ਜਾਂਦਾ ਹੈ, ਨੇ ਦੇਰ ਸ਼ਾਮ ਫਿਰ ਇਕ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ | ਰੋਡ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਪਿੰਡ ਮਹਾਲਮ ਨਾਲ ਸੰਬੰਧਿਤ ਸੀ ਜੋ ਕਿ ਹੁਣ ਜਲਾਲਾਬਾਦ ਦੀ ਕਿਸੇ ਕਾਲੋਨੀ ਵਿਚ ਰਹਿੰਦੇ ਸਨ | ਪਰਿਵਾਰ ਮਾਰੂਤੀ ਰਿਟਜ਼ ਪੀ.ਬੀ. 61 7686 ਨੰਬਰੀ ਕਾਰ 'ਤੇ ਫ਼ਿਰੋਜ਼ਪੁਰ ਤੋਂ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਜਲਾਲਾਬਾਦ ਵਾਪਸ ਆ ਰਿਹਾ ਸੀ ਕਿ ਪਿੰਡ ਅਮੀਰ ਖ਼ਾਸ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ | ਕਾਰ ਦੀ ਜਲਾਲਾਬਾਦ ਤੋਂ ਚਾਵਲ ਭਰ ਕੇ ਸ੍ਰੀ ਅੰਮਿ੍ਤਸਰ ਸਾਹਿਬ ਜਾ ਰਹੇ ਚਾਵਲਾ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ | ਟੱਕਰ ਇਤਨੀ ਜ਼ਿਆਦਾ ਭਿਆਨਕ ਸੀ ਕਿ ਗੱਡੀ ਜਿਸ ਦਿਸ਼ਾ ਤੋਂ ਆ ਰਹੀ ਸੀ, ਮੁੜ ਕੇ ਉਸੇ ਦਿਸ਼ਾ ਵੱਲ ਮੂੰਹ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ 5 ਜਣੇ ਇਕੋ ਹੀ ਪਰਿਵਾਰ ਦੇ ਲੋਕ ਸ਼ਾਮਲ ਸਨ | ਜਿਸ ਵਿਚ ਪਤੀ-ਪਤਨੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 3 ਜਣੇ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ, ਦਾ ਇਲਾਜ ਚੱਲ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਸੜਕ 'ਤੇ ਅਕਸਰ ਹੀ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਦਿਖਾਈ ਦਿੰਦੇ ਹਨ | ਰੋਜ਼ਾਨਾ ਵਾਪਰਦੇ ਇਨ੍ਹਾਂ ਹਾਦਸਿਆਂ ਤੋਂ ਵੀ ਸਰਕਾਰ ਸਬਕ ਨਹੀਂ ਲੈ ਰਹੀ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਟਰੱਕ ਡਰਾਈਵਰ ਨੇ ਦੱਸਿਆ ਕਿ ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਾਰ ਆਉਂਦੀ ਦੇਖ ਕੇ ਅਤੇ ਟਰੱਕ ਨੂੰ ਬਿਲਕੁਲ ਇਕ ਪਾਸੇ ਲੈ ਗਿਆ ਪਰ ਹੋਣੀ ਨੂੰ ਜੋ ਮਨਜ਼ੂਰ ਸੀ, ਉਹੀ ਹੋਇਆ | ਉਸ ਨੇ ਦੱਸਿਆ ਕਿ ਲੋਕ ਮੈਨੂੰ ਭੱਜਣ ਲਈ ਕਹਿ ਰਹੇ ਸਨ ਪਰ ਮੈਂ ਇਨਸਾਨੀਅਤ ਨਾਤੇ ਨਹੀਂ ਭੱਜਿਆ, ਕਿਉਂਕਿ ਮੇਰੀ ਕੋਈ ਗ਼ਲਤੀ ਹੀ ਨਹੀਂ ਸੀ | ਘਟਨਾ ਤੋਂ ਬਾਅਦ ਸੜਕ 'ਤੇ ਦੂਰ-ਦੂਰ ਤੱਕ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ | ਖ਼ਬਰ ਲਿਖੇ ਜਾਣ ਤੱਕ ਗੰਭੀਰ ਜ਼ਖਮੀਆਂ ਦਾ ਇਲਾਜ ਜਾਰੀ ਸੀ | ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਜੁਗਰਾਜ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਨਸ਼ਿਆਂ ਵਿਰੁੱਧ ਯੁਵਾ-ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਹਰੀ ਝੰਡੀ... ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਕਾਰਨੀਵਲ ਮੇਲਾ ਕਰਵਾਇਆ
Ad Position 24