05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡੀ.ਸੀ. ਮਾਡਲ ਸਕੂਲ ਵਿਖੇ ਸਟਾਰ ਮੌਮਜ਼ ਸੈਸ਼ਨ 'ਚ ਮਾਵਾਂ ਨੂੰ ਦਿੱਤੇ ਗਏ ਬੱਚਿਆਂ ਦੇ ਪੋਸ਼ਣ ਦੇ ਨੁਕਤੇ <br/>

Ad Position 21
No active advertisement
ਡੀ.ਸੀ.ਐੱਮ ਸਕੂਲ ਵਿਖੇ ਕਰਵਾਏ ਸਟਾਰ ਮੌਮਜ਼ ਸੈਸ਼ਨ ਦੌਰਾਨ ਬੱਚਿਆਂ ਦੀਆਂ ਮਾਵਾਂ ਨਾਲ ਡਾ: ਸ਼ਿਖਾ ਸੀਕਰੀ ਅਤੇ ਪਿ੍ੰਸੀਪਲ ਯਾਚਨਾ ਚਾਵਲਾ | ਅਜੀਤ ਤਸਵੀਰ <br/> 23-12-2025
ਫ਼ਿਰੋਜ਼ਪੁਰ, 22 ਦਸੰਬਰ (ਗੁਰਿੰਦਰ ਸਿੰਘ)-ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਸਟਾਰ ਮੌਮਜ਼' ਸੈਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕੇ.ਜੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਨਰਸਿੰਗ ਮਦਰ-ਪੋਸ਼ਣ ਬੱਚਿਆਂ ਦਾ ਸੰਦੇਸ਼ ਦਿੱਤਾ ਗਿਆ | ਪਿ੍ੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਆਯੁਰਵੇਦ, ਬਾਲ ਅਤੇ ਮਨੋਵਿਗਿਆਨ ਦੇ ਐੱਮ.ਡੀ ਅਤੇ ਡੀ.ਸੀ.ਐੱਮ ਦੇ ਸਾਬਕਾ ਵਿਦਿਆਰਥੀ ਡਾ. ਸ਼ਿਖਾ ਸੀਕਰੀ ਨੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਸਿਹਤ ਸੰਬੰਧੀ ਨੁਕਤੇ ਦਿੱਤੇ | ਉਨ੍ਹਾਂ ਨੇ ਬੱਚਿਆਂ ਦੇ ਭਾਵਨਾਤਮਕ, ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਮਾਂ ਦੀ ਭੂਮਿਕਾ ਬਾਰੇ ਆਪਣਾ ਕੀਮਤੀ ਅਨੁਭਵ ਅਤੇ ਗਿਆਨ ਸਾਂਝਾ ਕੀਤਾ | ਉਨ੍ਹਾਂ ਨੇ ਬੱਚਿਆਂ ਵਿਚ ਕਦਰਾਂ-ਕੀਮਤਾਂ ਦੇ ਨਿਰਮਾਣ ਦੇ ਨਾਲ-ਨਾਲ ਸੁਚੇਤ ਪਾਲਣ-ਪੋਸ਼ਣ, ਭਾਵਨਾਤਮਕ ਸਬੰਧ, ਪਿਆਰ ਅਤੇ ਸਕਾਰਾਤਮਿਕ ਕਦਰਾਂ-ਕੀਮਤਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ | ਡਾ. ਸ਼ਿਖਾ ਸੀਕਰੀ ਨੇ ਕਿਹਾ ਕਿ ਸ਼ਕਤੀਸ਼ਾਲੀ ਮਾਵਾਂ ਬੱਚੇ ਦਾ ਉੱਜਵਲ ਭਵਿੱਖ ਬਣਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਬੱਚੇ ਦੀ ਮਾਂ ਦਾ ਜੀਵਨ ਵਿਚ ਵਿਸ਼ੇਸ਼ ਯੋਗਦਾਨ ਹੁੰਦਾ ਹੈ | ਉਨ੍ਹਾਂ ਸਟਾਰ ਮਾਵਾਂ ਨੂੰ ਕਿਹਾ ਕਿ ਜੇਕਰ ਮਾਵਾਂ ਪਹਿਲਾਂ ਆਪਣਾ ਖ਼ਿਆਲ ਰੱਖਣਗੀਆਂ ਤਾਂ ਹੀ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਣਗੀਆਂ | ਉਨ੍ਹਾਂ ਨੇ ਮਾਵਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ਪਿ੍ੰਸੀਪਲ ਨੇ ਡਾ ਸ਼ਿਖਾ ਸੀਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਸਮੇਂ-ਸਮੇਂ 'ਤੇ ਅਜਿਹੇ ਪ੍ਰੋਗਰਾਮ ਚਲਾਏ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ 17 ਗ੍ਰਾਮ 123 ਮਿਲੀਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
Ad Position 24