05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਪਿੰਡ ਮਨਸੂਰ ਦੇਵਾਂ ਵਿਖੇ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 23-12-2025
ਜ਼ੀਰਾ, 22 ਦਸੰਬਰ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਚਮਕੌਰ ਸਾਹਿਬ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਪਿੰਡ ਮਨਸੂਰਦੇਵਾ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੁੱਲਾਂ ਨਾਲ ਸਜਾਈ ਹੋਈ ਸੀ | ਜਿਸ ਅੱਗੇ ਫ਼ੌਜੀ ਬੈਂਡ ਵਲੋਂ ਵੱਖ-ਵੱਖ ਕਰਤਬ ਦਿਖਾਏ ਜਾ ਰਹੇ ਸਨ | ਇਸ ਮੌਕੇ ਗਤਕਾ ਟੀਮ ਵਲੋਂ ਵੀ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਕਵੀਸ਼ਰੀ ਜਥਾ ਭਾਈ ਪਿਆਰਾ ਸਿੰਘ ਸਭਰਾ ਵਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਗਿਆ | ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ 'ਤੇ ਰੁਕਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸਮਾਪਤ ਹੋਇਆ | ਇਸ ਦੌਰਾਨ ਰਸਤੇ ਵਿਚ ਸੰਗਤਾਂ ਵਲੋਂ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ ਸਨ | ਇਸ ਨਗਰ ਕੀਰਤਨ ਵਿਚ ਕੈਪਟਨ, ਸਵਰਨ ਸਿੰਘ ਸ਼ਾਹ ਵਾਲਾ ਹੈੱਡ ਗ੍ਰੰਥੀ ਬਾਬਾ ਬੋਹੜ ਸਿੰਘ, ਜਥੇਦਾਰ ਮੇਜਰ ਸਿੰਘ, ਗੱਬਰ ਸਿੰਘ, ਜਥੇਦਾਰ ਬਾਬਾ ਨਸੀਬ ਸਿੰਘ, ਗੁਰਜੰਟ ਸਿੰਘ, ਨਿੰਦਰ ਸਿੰਘ, ਹਰਜੋਤ ਸਿੰਘ, ਹਰਮੰਦਰ ਸਿੰਘ ਜ਼ੋਨਾਂ ਬੱਲ, ਬਲਜੀਤ ਸਿੰਘ ਰਵੀ, ਸਰਬਜੀਤ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ ਗੋਗਾ, ਲਵਪ੍ਰੀਤ ਸਿੰਘ, ਗੁਰਜੀਤ ਸਿੰਘ ਗੋਪੀ, ਸੁਖਦੇਵ ਸਿੰਘ, ਸੁੱਖਾ, ਰਾਜਵੀਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ, ਰਿੰਕੂ ਡੀਲੇ, ਤੀਰਥ ਸਿੰਘ, ਲਖਵਿੰਦਰ ਸਿੰਘ ਆਦਿ ਸਮੂਹ ਸੰਗਤਾਂ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਅਧੀਨ ਨਿਰਧਾਰਿਤ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ... ਅਗਲੀ ਖ਼ਬਰ ਡੀ.ਸੀ. ਮਾਡਲ ਸਕੂਲ ਵਿਖੇ ਸਟਾਰ ਮੌਮਜ਼ ਸੈਸ਼ਨ 'ਚ ਮਾਵਾਂ ਨੂੰ ਦਿੱਤੇ ਗਏ ਬੱਚਿਆਂ ਦੇ ਪੋਸ਼ਣ ਦੇ ਨੁਕਤੇ <br/>
Ad Position 24