18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ <br/>

Ad Position 21
No active advertisement
ਠੰਢੇ ਮਿੱਠੇ ਜਲ ਦੀ ਛਬੀਲ ਦਾ ਦਿ੍ਸ਼ | ਤਸਵੀਰ: ਸਿੰਗਲਾ <br/> 04-06-2025
ਰਾਮਾਂ ਮੰਡੀ, 3 ਜੂਨ (ਤਰਸੇਮ ਸਿੰਗਲਾ)-ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਸਮਰਪਿਤ ਪਿੰਡ ਰਾਮਾਂ ਵਿਖੇ ਸਥਿਤ ਮੰਦਰ ਭਗਵਾਨ ਬਾਬਾ ਸ੍ਰੀ ਚੰਦ, ਡੇਰਾ ਬਾਬਾ ਮੋਤੀ ਰਾਮ ਅਤੇ ਬਾਬਾ ਤਿ੍ਵੈਣੀ ਦਾਸ ਜੀ ਦੇ ਗੱਦੀਨਸ਼ੀਨ ਸ੍ਰੀਮਾਨ ਮਹੰਤ ਦਰਬਾਰਾ ਦਾਸ ਵਲੋਂ ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਥਾਨਕ ਬੱਸ ਸਟੈਂਡ ਨੇੜੇ ਤਲਵੰਡੀ ਸਾਬੋ ਰੋਡ 'ਤੇ ਸੋਮਵਾਰ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰੂਸਰ ਜਗਾ ਡੇਰੇ ਦੇ ਗੱਦੀਨਸ਼ੀਨ ਮਹੰਤ ਸ੍ਰੀਮਾਨ ਗਿਆਨ ਸਰੂਪ, ਹੱਸੂ ਡੇਰੇ ਦੇ ਮਹੰਤ ਸ੍ਰੀਮਾਨ ਚਰਨਦਾਸ ਅਤੇ ਰਾਮਾਂ ਪਿੰਡ ਡੇਰੇ ਦੇ ਮਹੰਤ ਸ੍ਰੀਮਾਨ ਦਰਬਾਰਾ ਦਾਸ ਜੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਠੰਡੇ ਮਿੱਠੇ ਪਾਣੀ ਦੀ ਛਬੀਲ ਦੇ ਆਯੋਜਨ ਤੇ ਰਾਹਗੀਰਾਂ ਨੂੰ ਮਿੱਠਾ ਪਾਣੀ ਪਿਲਾਇਆ ਗਿਆ | ਉਨ੍ਹਾਂ ਕਿਹਾ ਕਿ ਇਹਨਾਂ ਛਬੀਲਾਂ ਦਾ ਇਤਿਹਾਸ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨਾਲ ਹੀ ਜੁੜਿਆ ਹੋਇਆ ਹੈ | ਇਸ ਮੌਕੇ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਕਿਹਾ ਕਿ ਡੇਰਾ ਪਿੰਡ ਰਾਮਾਂ ਅਤੇ ਸੰਸਥਾ ਵਲੋਂ ਅਸੀਂ ਖ਼ੂਨਦਾਨੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕੈਂਪ ਵਿਚ 55 ਯੂਨਿਟ ਖ਼ੂਨ ਦਾਨ ਦਿੱਤਾ ਹੈ | ਡੇਰਾ ਪਿੰਡ ਰਾਮਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਜਗਦੇਵ ਦਾਸ, ਕੁਲਦੀਪ ਸਿੰਘ, ਕਿੰਦਰ ਸਿੰਘ, ਸੋਨੀ, ਗਿੱਲ, ਗੋਪੀ ਸਿੰਘ, ਬਲਜੀਤ ਸਿੰਘ, ਪ੍ਰਕਾਸ਼ ਸਿੰਘ, ਡਾਕਟਰ ਅਮਿਤੋਸ ਵਿਸ਼ਵਾਸ, ਟੇਕ ਚੰਦ ਮੇਹਰਾ, ਰੋਬਿਨ ਗਰਗ, ਗੋਪਾਲ ਗਰਗ, ਬਿੱਟੂ, ਮਲਕੀਤ ਸਿੰਘ, ਕਾਲਾ, ਨਿੰਮਾ ਮਿਸਤਰੀ, ਰਾਜੂ, ਲੱਬੀ, ਜੱਸੀ, ਸੰਨੀ, ਚੰਦ ਸਿੰਘ, ਕਾਲੂ, ਸਾਗਰ, ਅਰਸ਼ ਸਿੱਧੂ, ਭਿੰਦਰ ਸਿੰਘ, ਮਾਸਟਰ ਨਵਨੀਤ ਕੁਮਾਰ, ਮਾਸਟਰ ਅਮਿਤ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਪੰਜਾਬ ਦੀ ਚੇਅਰਪਰਸਨ ਜਸਵਿੰਦਰ ਕੌਰ ਸੋਹਲ ਨੇ ਮਿ੍ਤਕ ਨਰਿੰਦਰਦੀਪ ਸਿੰਘ ਨਨੂੰ ਦੇ ਪਰਿਵਾਰ ਨਾਲ ਮੁਲਾਕਾਤ ਕ... ਅਗਲੀ ਖ਼ਬਰ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਨਛੱਤਰ ਸਿੰਘ ਨੂੰ ਭਰੇ ਮਨ ਨਾਲ ਦਿੱਤੀ ਵਿਦਾਇਗੀ <br/>
Ad Position 24