18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹਿਊਮਨ ਰਾਈਟਸ ਪੰਜਾਬ ਦੀ ਚੇਅਰਪਰਸਨ ਜਸਵਿੰਦਰ ਕੌਰ ਸੋਹਲ ਨੇ ਮਿ੍ਤਕ ਨਰਿੰਦਰਦੀਪ ਸਿੰਘ ਨਨੂੰ ਦੇ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 04-06-2025
ਗੋਨਿਆਣਾ, 3 ਜੂਨ (ਲਛਮਣ ਦਾਸ ਗਰਗ)-ਹਿਊਮਨ ਰਾਈਟਸ ਪੰਜਾਬ ਦੀ ਚੇਅਰਪਰਸਨ ਅਤੇ ਆਲ ਇੰਡੀਆ ਮਾਇਨੋਰਟੀ ਕਮਿਸ਼ਨ ਦੀ ਸਲਾਹਕਾਰ ਜਸਵਿੰਦਰ ਕੌਰ ਸੋਹਲ ਨੇ ਪੁਲਿਸ ਹਿਰਾਸਤ ਵਿਚ ਮਿ੍ਤਕ ਹੋਏ ਨਰਿੰਦਰਦੀਪ ਸਿੰਘ ਉਰਫ਼ ਨਨੂੰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਡੂੰਘੀ ਸੰਵੇਦਨਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਉਹ ਮਿ੍ਤਕ ਦੇ ਪਰਿਵਾਰ ਨੂੰ ਨਾਲ ਕੇ ਰਾਜਪਾਲ ਨਾਲ ਮੁਲਾਕਾਤ ਕਰਨਗੀਆਂ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਅਧਿਕਾਰਕ ਮੰਗ ਉਠਾਉਣਗੀਆਂ | ਉਨ੍ਹਾਂ ਕਿਹਾ, 'ਜੋ ਕੁਝ ਪੰਜਾਬ ਨੇ 70 ਸਾਲਾਂ 'ਚ ਨਹੀਂ ਵੇਖਿਆ, ਉਹ ਪਿਛਲੇ 3 ਸਾਲਾਂ 'ਚ ਵੇਖ ਲਿਆ ਗਿਆ ਹੈ | ਇਹ ਬਹੁਤ ਹੀ ਚਿੰਤਾਜਨਕ ਅਤੇ ਨਿੰਦਣਯੋਗ ਸਥਿਤੀ ਹੈ' | ਉਨ੍ਹਾਂ ਨੇ ਸੂਬਾ ਸਰਕਾਰ ਅਤੇ ਵਿਸ਼ੇਸ਼ ਤੌਰ 'ਤੇ ਵਿਧਾਇਕਾਂ ਉੱਤੇ ਵੀ ਤਿੱਖੇ ਤੀਰ ਚਲਾਏ | ਉਨ੍ਹਾਂ ਸਵਾਲ ਉਠਾਇਆ, '92 ਦੇ 92 ਵਿਧਾਇਕ ਕੀ ਗੂੰਗੇ ਹੋ ਗਏ ਹਨ' ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕਰਦੇ ਹੋਏ ਕਿਹਾ, 'ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਿਵੇਂ ਮੂੰਹ 'ਚ ਫੇਵਿਕੋਲ ਲਾ ਲਿਆ ਹੋਵੇ, ਬੋਲਦੇ ਕਿਉਂ ਨਹੀਂ' ਜਸਵਿੰਦਰ ਕੌਰ ਸੋਹਲ ਨੇ ਇਹ ਵੀ ਕਿਹਾ ਕਿ ਅੱਜ ਪੰਜਾਬ 'ਚ ਮਨੁੱਖੀ ਅਧਿਕਾਰਾਂ ਦੀ ਖੁੱਲ੍ਹ ਕੇ ਉਲੰਘਣਾ ਹੋ ਰਹੀ ਹੈ ਅਤੇ ਜੇਕਰ ਸਮੇਂ ਸਿਰ ਸਰਕਾਰ ਵਲੋਂ ਕਾਰਵਾਈ ਨਾ ਕੀਤੀ ਗਈ, ਤਾਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਜਾਵੇਗਾ | ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਖੜੀਆਂ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਮੰਚ 'ਤੇ ਆਵਾਜ਼ ਉਠਾਉਣਗੀਆਂ |

Ad Position 22
No active advertisement
ਪਿਛਲੀ ਖ਼ਬਰ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿ: ਬਠਿੰਡਾ ਦੇ ਯੁਤਿਕ ਨੇ ਜੇ.ਈ.ਈ. ਐਡਵਾਂਸਡ 2025 ਵਿਚ ਏ.ਆਰ.ਆਈ. 1161 ਕੀਤੇ ਪ੍ਰਾਪ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ <br/>
Ad Position 24