05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਖਾਟੂ ਸ਼ਿਆਮ ਜੀ ਦੀ 8ਵੀਂ ਵਿਸ਼ਾਲ ਰੱਥ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 02-11-2025
ਰਾਮਾਂ ਮੰਡੀ, 1 ਨਵੰਬਰ (ਤਰਸੇਮ ਸਿੰਗਲਾ)-ਸਥਾਨਕ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਵਲੋਂ ਸ਼੍ਰੀ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਿਚ 2 ਨਵੰਬਰ ਨੂੰ ਆਯੋਜਿਤ 8ਵੀਂ ਭਜਨ ਸੰਧਿਆ ਦੇ ਸਬੰਧ ਵਿਚ ਅੱਜ ਸ਼ਹਿਰ ਦੇ ਬਜ਼ਾਰਾਂ ਵਿਚ ਆਤਿਸ਼ਬਾਜੀ ਕਰਦੇ ਹੋਏ ਸ਼੍ਰੀ ਖਾਟੂ ਸ਼ਿਆਮ ਜੀ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਗਈ | ਇਸ ਰੱਥ ਯਾਤਰਾ ਨੂੰ ਸ਼੍ਰੀ ਦੁਰਗਾ ਮੰਦਰ ਦੇ ਸਥਾਨ ਤੋਂ ਮੁੱਖ ਮਹਿਮਾਨ ਰਵਿੰਦਰ ਜੈਨ ਵਲੋਂ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਪੂਜਾ ਅਰਚਨਾ ਕਰਵਾ ਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਵਿਸ਼ੇਸ਼ ਮਹਿਮਾਨ ਅਭਿਸ਼ੇਕ ਜੈਨ ਵਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ | ਮੁੱਖ ਮਹਿਮਾਨ ਰਵਿੰਦਰ ਜੈਨ ਨੂੰ ਆਯੋਜਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਰੱਥ ਯਾਤਰਾ ਵਿਚ ਸੈਂਕੜੇ ਮਹਿਲਾ ਸ਼ਰਧਾਲੂਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਹੱਥਾਂ ਵਿਚ ਖਾਟੂ ਸ਼ਿਆਮ ਜੀ ਦੇ ਝੰਡੇ ਚੁੱਕੇ ਹੋਏ ਸਨ | ਰੱਥ ਯਾਤਰਾ ਦੌਰਾਨ ਕਈ ਥਾਈਾ ਸ਼ਰਧਾਲੂਆਂ ਵਲੋਂ ਜਲਪਾਨ ਦੇ ਲੰਗਰ ਵੀ ਗਏ ਅਤੇ ਸਾਰਾ ਸ਼ਹਿਰ ਖਾਟੂ ਸ਼ਿਆਮ ਜੀ ਦੇ ਰੰਗ ਵਿਚ ਰੰਗਿਆ ਗਿਆ | ਯਾਤਰਾ ਦੌਰਾਨ ਸ਼ਹਿਰ ਵਿਚ 'ਹਾਰੇ ਕੇ ਸਹਾਰੇ, ਖਾਟੂ ਨਰੇਸ਼ ਦੀ ਜੈ' ਦੇ ਜੈਕਾਰੇ ਗੂੰਜਦੇ ਰਹੇ | ਰੱਥ ਯਾਤਰਾ ਵਿਚ ਸ਼੍ਰੀ ਦੁਰਗਾ ਮੰਦਰ ਕਮੇਟੀ, ਸ਼੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ, ਸ਼੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ ਸਮੇਤ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਦੇ ਅਹੱੁਦੇਦਾਰਾਂ ਨੇ ਯਾਤਰਾ ਵਿਚ ਸਹਿਯੋਗ ਦੇਣ ਲਈ ਮਹਿਮਾਨਾਂ ਅਤੇ ਸਮੂਹ ਭਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੀ ਦੁਰਗਾ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਨੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਇਤਿਹਾਸ ਬਾਰੇ ਸ਼ਰਧਾਲੂਆਂ ਨੂੰ ਦੱਸਿਆ ਕਿ ਸ਼੍ਰੀ ਖਾਟੂ ਸ਼ਿਆਮ ਜੀ ਦਾ ਇਤਿਹਾਸ ਮਹਾਂਭਾਰਤ ਕਾਲ ਨਾਲ ਜੁੜਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਵਿਚ ਪੀ.ਆਈ.ਐੱਸ ਬਠਿੰਡਾ ਦੀਆਂ ਲੜਕੀਆਂ ਬਣੀਆਂ 'ਚੈਂਪੀਅਨ' <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਕੋਟਸ਼ਮੀਰ ਪਹੁੰਚਣ 'ਤੇ ਭਰਵਾਂ ਸਵਾਗਤ <br/>
Ad Position 24
No active advertisement