05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਵਿਚ ਪੀ.ਆਈ.ਐੱਸ ਬਠਿੰਡਾ ਦੀਆਂ ਲੜਕੀਆਂ ਬਣੀਆਂ 'ਚੈਂਪੀਅਨ' <br/>

Ad Position 21
No active advertisement
ਅਜੀਤ ਡੈਸਕ 02-11-2025
ਬਠਿੰਡਾ, 1 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਥੇ ਚੱਲ ਰਹੀਆਂ ਅੰਡਰ-14 ਸਾਲ ਉਮਰ ਵਰਗ ਦੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਹਾਕੀ) ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਖੇਡਾਂ ਵਿਚ ਪੀ.ਆਈ.ਐੱਸ. ਬਠਿੰਡਾ ਦੀਆਂ ਲੜਕੀਆਂ ਚੈਂਪੀਅਨ' ਬਣੀਆਂ ਹਨ, ਜਿਨ੍ਹਾਂ ਨੇ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਵਿਰੁੱਧ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ 3-0 ਗੋਲਾਂ ਨਾਲ ਜਿੱਤ ਦਰਜ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਖੇਡਾਂ ਵਿਚ ਲੁਧਿਆਣਾ ਦੀ ਟੀਮ ਦੂਜੇ ਸਥਾਨ 'ਤੇ ਰਹੀ ਹੈ | ਜਦਕਿ ਬਠਿੰਡਾ ਜ਼ਿਲ੍ਹਾ ਨੂੰ ਫਸਵੇਂ ਮੁਕਾਬਲੇ ਵਿਚ 3-0 ਨਾਲ ਹਰਾ ਕੇ ਮਲੇਰਕੋਟਲਾ ਤੀਜਾ ਸਥਾਨ 'ਤੇ ਰਿਹਾ ਹੈ | ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲ ਮੁਕਾਬਲਿਆਂ ਵਿਚ ਪੀ.ਆਈ.ਐੱਸ ਬਠਿੰਡਾ ਨੇ ਮਲੇਰਕੋਟਲਾ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 3-1 ਨਾਲ ਅਤੇ ਲੁਧਿਆਣਾ ਨੇ ਬਠਿੰਡਾ ਜ਼ਿਲ੍ਹਾ ਨੂੰ 1-0 ਨਾਲ ਹਰਾਇਆ | ਇਸ ਮੌਕੇ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਡੀ.ਜੀ.ਪੀ ਪੰਜਾਬ (ਪੀ.ਐੱਸ.ਪੀ.ਸੀ.ਐਲ) ਜਤਿੰਦਰ ਜੈਨ ਪਹੁੰਚੇ | ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਹਰਜੀਤ ਸਿੰਘ ਏਡੀਜੀਪੀ ਬਠਿੰਡਾ ਰੇਂਜ ਅਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਮੌਜੂਦ ਰਹੇ | ਇਨ੍ਹਾਂ ਤੋਂ ਇਲਾਵਾ ਵਧੀਕ ਸੈਸ਼ਨ ਜੱਜ ਮੈਡਮ ਬਲਜਿੰਦਰ ਕੌਰ ਵੀ ਉਚੇਚੇ ਤੌਰ 'ਤੇ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ | ਆਏ ਹੋਏ ਮਹਿਮਾਨਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਨੇ ਬੁੱਕੇ ਦੇ ਕੇ ਜੀ ਆਇਆਂ ਨੂੰ ਕਿਹਾ | ਖੇਡਾਂ ਨੂੰ ਸਫਲ ਬਣਾਉਣ ਵਿਚ ਸਤਿੰਦਰ ਕੌਰ ਲੈਕਚਰਾਰ ਫਿਜ਼ੀਕਲ ਕਮ ਅਬਜ਼ਰਵਰ ਟੂਰਨਾਮੈਂਟ, ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਫਿਜ਼ੀਕਲ ਕਮ ਸਲੈਕਟਰ, ਗੁਰਪ੍ਰੀਤ ਕੌਰ ਮੁੱਖ ਅਧਿਆਪਕਾ, ਗਗਨਦੀਪ ਕੌਰ ਮੁੱਖ ਅਧਿਆਪਕਾ ਅਤੇ ਕੁਲਵਿੰਦਰ ਸਿੰਘ ਮੁੱਖ ਅਧਿਆਪਕ ਦੋਵੇਂ ਨੋਡਲ ਅਫ਼ਸਰ ਰਿਹਾਇਸ਼, ਗੁਰਪ੍ਰੀਤ ਸਿੰਘ ਡੀਪੀਈ, ਬਲਰਾਜ ਸਿੰਘ ਡੀਪੀਈ, ਇਕਬਾਲ ਸਿੰਘ ਪੀਟੀਆਈ, ਇਸ਼ਟਪਾਲ ਸਿੰਘ ਡੀਪੀਈ, ਰਣਧੀਰ ਸਿੰਘ ਡੀਪੀਈ, ਜਗਮੋਹਨ ਸਿੰਘ ਡੀਪੀਈ, ਮਨਪ੍ਰੀਤ ਸਿੰਘ ਕੋਚ ਘੁੱਦਾ, ਰੋਹਿਤ ਰਾਣਾ, ਰਾਜਵਿੰਦਰ ਕਾਲੀ, ਰਾਜਵੰਤ ਸਿੰਘ ਹਾਕੀ ਕੋਚ, ਮਨਦੀਪ ਕੌਰ ਡੀਪੀਈ, ਸੁਖਦੀਪ ਕੌਰ ਪੀਟੀਆਈ, ਸੁਖਜਿੰਦਰਪਾਲ ਕੌਰ ਸੁੱਖੀ ਡੀਪੀਈ, ਸੰਦੀਪ ਕੌਰ ਡੀਪੀਈ, ਹਰਮਨਦੀਪ ਕੌਰ ਡੀਪੀਈ, ਰਹਿੰਦਰ ਸਿੰਘ, ਨਿਰਮਲ ਸਿੰਘ ਡੀਪੀਈ, ਹਰਵਿੰਦਰ ਸਿੰਘ ਡੀਪੀਈ, ਰੇਸ਼ਮ ਸਿੰਘ ਡੀਪੀਈ, ਗੁਰਿੰਦਰਜੀਤ ਸਿੰਘ ਡੀਪੀਈ ਅਤੇ ਹਰਭਗਵਾਨ ਦਾਸ ਪੀਟੀਆਈ ਵਿਰਕ ਖ਼ੁਰਦ ਆਦਿ ਸਰੀਰਕ ਸਿੱਖਿਆ ਅਧਿਆਪਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਇਕ ਕਿੱਲੋ ਅਫੀਮ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਜੀ ਦੀ 8ਵੀਂ ਵਿਸ਼ਾਲ ਰੱਥ ਯਾਤਰਾ ਕੱਢੀ <br/>
Ad Position 24
No active advertisement