05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਇੰਟਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿਚ ਖ਼ਾਲਸਾ ਕਾਲਜ ਦੇ ਖਿਡਾਰੀਆ ਨੇ ਜਿੱਤੇ ਮੈਡਲ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਭਗਤਾ ਭਾਈਕਾ, 3 ਨਵੰਬਰ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਅੰਤਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੈਡਲ ਪ੍ਰਾਪਤ ਕੀਤੇ¢ ਉਕਤ ਮੁਕਾਬਲਿਆਂ ਦੌਰਾਨ ਹੁਸਨਪ੍ਰੀਤ ਸਿੰਘ ਬੀ. ਏ. ਭਾਗ ਦੂਜਾ ਨੇ 21 ਕਿੱਲੋਮੀਟਰ ਹਾਫ਼ ਮੈਰਾਥਨ ਵਿਚੋਂ ਦੂਜਾ ਸਥਾਨ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ 10000 ਮੀਟਰ ਰੇਸ ਵਿਚੋਂ ਬੀ. ਏ ਭਾਗ ਪਹਿਲਾ ਦੇ ਵਿਦਿਆਰਥੀ ਸ਼ਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ੍ਹਾਂ5000 ਮੀਟਰ ਰੇਸ ਵਿਚੋਂ ਬੀ ਏ ਭਾਗ ਤੀਜਾ ਦੇ ਵਿਦਿਆਰਥੀ ਲਵਜੋਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ¢ ਪਿ੍ੰਸੀਪਲ ਡਾ ਸਤਿੰਦਰ ਕÏਰ ਮਾਨ ਵਲੋਂ ਖਿਡਾਰੀਆਂ ਅਤੇ ਫਿਜ਼ੀਕਲ ਵਿਭਾਗ ਦੇ ਮੁਖੀ ਪ੍ਰੋ. ਸੁਸ਼ਮਾ ਰਾਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਨਾਮਣਾ ਖੱਟ ਸਕਣ ਅਤੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ ਜਾ ਸਕੇ¢ ਇਸ ਮÏਕੇ ਪ੍ਰੋ. ਜਗਦੀਪ ਕÏਰ, ਪ੍ਰੋ. ਹਰਪਿੰਦਰ ਕੌਰ ਅਤੇ ਡਾ.ਹਰਮਨਦੀਪ ਕÏਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਗ੍ਰਾਮ ਨਿਆਲਿਆ ਤਹਿਤ ਨਵੀਆਂ ਅਦਾਲਤਾਂ ਖੋਲ੍ਹਣ ਦਾ ਵਕੀਲਾਂ ਵਲੋਂ ਵਿਰੋਧ, ਅਦਾਲਤੀ ਕੰਮ ਕਾਜ ਠੱਪ ਅਗਲੀ ਖ਼ਬਰ ਸਾਬਕਾ ਸੈਨਿਕਾਂ ਪੈਨਸ਼ਨਰਾਂ, ਵਿਧਵਾਵਾਂ ਸੰਬੰਧੀ ਕੈਂਪ 17 ਤੱਕ <br/>
Ad Position 24