ਸੰਗਤ ਮੰਡੀ, 3 ਨਵੰਬਰ (ਅੰਮਿ੍ਤਪਾਲ ਸ਼ਰਮਾ)- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਪ੍ਰਧਾਨ ਚੁਣੇ ਜਾਣ ਤੇ ਸੰਗਤ ਮੰਡੀ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ | ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦੀ ਅਗਵਾਈ ਹੇਠ ਇਕੱਤਰ ਹੋਏ ਸੰਗਤ ਮੰਡੀ ਵਾਸੀਆਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਦੀ ਸੂਚਨਾ ਮਿਲਦੇ ਹੀ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪੀਏ ਗੁਰਚਰਨ ਸਿੰਘ, ਬਠਿੰਡਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸਰਕਲ ਸੰਗਤ ਦੇ ਪ੍ਰਧਾਨ ਮੈਂਬਰ ਸਿੰਘ ਮਛਾਣਾ, ਸਰਕਲ ਪ੍ਰਧਾਨ ਜਗਸੀਰ ਸਿੰਘ ਬੱਲੂਆਣਾ, ਸੀਨੀਅਰ ਵਾਈਸ ਪ੍ਰਧਾਨ ਰੇਸ਼ਮ ਸਿੰਘ ਸੰਗਤ, ਸੁਖਦੀਪ ਦੀਪਾ ਸਰਕਲ ਘੁੱਦਾ, ਖੇਤਾ ਸਿੰਘ ਬੰਬੀਹਾ ਸਰਕਲ ਨੰਦਗੜ੍ਹ, ਮੇਜਰ ਸਿੰਘ ਸਰਕਲ ਸਦਰ ਬਠਿੰਡਾ, ਬਲਜਿੰਦਰ ਸਿੰਘ ਸਰਕਲ ਕੋਟਫੱਤਾ, ਨਿਰਮਲ ਸਿੰਘ ਨਿੰਮਾ ਸਰਕਲ ਕੋਟਸ਼ਮਮੀਰ, ਹਰਜੀਤ ਕਾਲਝਰਾਣੀ, ਕੁੱਕੂ ਮਾਨ, ਅਮਰਜੀਤ ਸਿੰਘ ਜੈ ਸਿੰਘ ਵਾਲਾ, ਗੁਰਇਕਬਾਲ ਸਿੰਘ ਗੁਰੂਸਰ ਸੈਣੇ ਵਾਲਾ, ਅਮਰਜੀਤ ਸ਼ਰਮਾ ਸੰਗਤ, ਰਣਜੀਤ ਸਿੰਘ ਨਿੱਕਾ ਸੰਗਤ, ਨਿਰਮਲ ਸਿੰਘ ਜੈ ਸਿੰਘ ਵਾਲਾ ਜਨਰਲ ਸਕੱਤਰ, ਵਿੱਕੀ ਸ਼ਰਮਾ, ਨੀਟੂ ਸ਼ਰਮਾ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ ਸ਼ਰਮਾ, ਦਵਿੰਦਰ ਢੱਲਾ, ਹਰਪਾਲ ਸਿੰਘ ਸਿੱਧੂ ਸੰਗਤ, ਗੁਰਜੀਤ ਸਿੰਘ ਸਰਪੰਚ ਗਹਿਰੀ ਬੁੱਟਰ ਸਮੇਤ ਹਲਕੇ ਦੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ |