ਸੀਗੋ ਮੰਡੀ, 6 ਦਸੰਬਰ (ਲਕਵਿੰਦਰ ਸ਼ਰਮਾ)-ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ 'ਚ ਰਾਜ ਮਿਸਤਰੀ ਠੇਕੇਦਾਰ ਵਲੋਂ ਕਿਸਾਨ ਪਿਤਾ ਪੁੱਤਰ ਦੀਆਂ ਕੁੱਟਣ ਦੀਆਂ ਧਮਕੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ | ਸਥਾਨਕ ਮੰਡੀ ਦੀ ਪੁਲਿਸ ਨੇ ਪਿਤਾ ਪੁੱਤਰ ਤੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ | ਇਸ ਸਬੰਧੀ ਮਿ੍ਤਕ ਜਗਸੀਰ ਸਿੰਘ ਦੀ ਪਤਨੀ ਗਗਨਦੀਪ ਕੌਰ ਵਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮੇਰਾ ਪਤੀ ਜਗਸੀਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਕੋਠੀਆਂ ਬਣਾਉਣ ਦੇ ਠੇਕੇ ਲੈਂਦਾ ਸੀ, ਕਰੀਬ 6 ਮਹੀਨੇ ਪਹਿਲਾਂ ਮੇਰੇ ਪਤੀ ਨੇ ਸਾਡੇ ਪਿੰਡ ਦੇ ਕਰਨੈਲ ਸਿੰਘ ਉਰਫ਼ ਗੁਰਚਰਨ ਸਿੰਘ ਪੁੱਤਰ ਫ਼ੌਜਾਂ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨਾਲ ਕੋਠੀ ਬਣਾਉਣ ਦਾ ਠੇਕਾ ਕੀਤਾ ਸੀ, ਮੇਰੇ ਪਤੀ ਨੇ ਕਰਨੈਲ ਸਿੰਘ ਨਾਲ ਹੋਈ ਕੋਠੀ ਦੇ ਠੇਕੇ ਮੁਤਾਬਿਕ ਉਸ ਦੀ ਕੋਠੀ ਬਣਾ ਦਿੱਤੀ ਸੀ, ਕਰੀਬ 20 ਦਿਨ ਪਹਿਲਾਂ ਮੇਰੇ ਪਤੀ ਨੇ ਕਰਨੈਲ ਸਿੰਘ ਅਤੇ ਬਲਜਿੰਦਰ ਸਿੰਘ ਨੇ ਸਾਡੀ ਉਕਤ ਰਕਮ ਬਾਅਦ ਵਿਚ ਦੇਣ ਦਾ ਕਿਹਾ ਸੀ, ਜਦੋਂ ਮੇਰੇ ਪਤੀ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਟਾਲ ਮਟੋਲ ਕਰਨ ਲੱਗ ਪਏ ਅਤੇ ਕਹਿਣ ਲੱਗੇ ਕਿ ਤੂੰ ਸਾਡੀ ਕੋਠੀ ਵਿਚ ਜੋ ਫ਼ਰਸ਼ ਲਗਾਈ ਹੈ, ਉਹ ਸਹੀ ਨਹੀਂ ਹੈ | ਜਿਸ ਕਰਕੇ ਅਸੀਂ ਤੈਨੂੰ ਕੋਈ ਪੈਸਾ ਨਹੀਂ ਦੇਣਾ ਤਾਂ ਮੇਰੇ ਪਤੀ ਨੇ ਗੁਰਚਰਨ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਆਪਾਂ ਪਿੰਡ ਦੇ ਸਰਪੰਚ ਕੋਲ ਬੈਠ ਕੇ ਇਸ ਦਾ ਹਿਸਾਬ ਕਰ ਲੈਂਦੇ ਹਾਂ, ਪਰ ਇਨ੍ਹਾਂ ਨੇ ਮਨਾ ਕਰ ਦਿੱਤਾ | ਜਿਸ ਤੋਂ ਬਾਅਦ ਸਾਰੀ ਘਟਨਾ ਮੇਰੇ ਪਤੀ ਨੇ ਮੈਨੂੰ ਵੀ ਦੱਸੀ ਉਸ ਤੋਂ ਬਾਅਦ ਗੁਰਚਰਨ ਸਿੰਘ ਅਤੇ ਬਲਜਿੰਦਰ ਸਿੰਘ ਨੇ ਲੋਕਾਂ ਕੋਲੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਜਗਸੀਰ ਸਿੰਘ ਨੇ ਸਾਡੇ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਅਸੀਂ ਜਗਸੀਰ ਸਿੰਘ ਨੂੰ ਚੰਗੀ ਤਰ੍ਹਾਂ ਸਬਕ ਸਿਖਾਵਾਂਗੇ, ਘਰ ਵਿਚ ਬੈਠ ਕੇ ਕੁੱਟਾਂਗੇ ਜਗਸੀਰ ਸਿੰਘ ਨੇ ਸਾਡਾ ਜੋ ਕਰਨਾ ਕਰ ਲਵੇ | ਅਸੀਂ ਇਸ ਨੂੰ ਕੋਈ ਪੈਸਾ ਨਹੀਂ ਦਿੰਦੇ, ਜਿਸ ਤੋਂ ਬਾਅਦ ਮੇਰਾ ਪਤੀ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ, ਜਿਸ ਨੇ ਮੈਨੂੰ ਪ੍ਰੇਸ਼ਾਨੀ ਦਾ ਕਾਰਨ ਵੀ ਦੱਸਿਆ ਅਤੇ ਮੇਰੇ ਪਤੀ ਨੇ ਮੈਨੂੰ ਸਾਰੀ ਘਟਨਾ ਦੱਸੀ ਤੇ ਕੱਲ੍ਹ ਰਾਤ ਨੂੰ ਮੇਰਾ ਪਤੀ ਮੈਨੂੰ ਕੰਮ ਦਾ ਕਹਿ ਕੇ ਘਰੋਂ ਚਲਾ ਗਿਆ, ਜਿਸ ਤੋਂ ਬਾਅਦ 7 ਵਜੇ ਸਾਡੇ ਪਿੰਡ ਦੇ ਇਕ ਵਿਅਕਤੀ ਨੇ ਮੈਨੂੰ ਘਰ ਆ ਕੇ ਦੱਸਿਆ ਕਿ ਜਗਸੀਰ ਸਿੰਘ ਨੇ ਕਰਨੈਲ ਸਿੰਘ ਉਰਫ਼ ਗੁਰਚਰਨ ਸਿੰਘ ਅਤੇ ਬਲਜਿੰਦਰ ਸਿੰਘ ਤੋਂ ਦੁਖੀ ਹੋ ਕੇ ਮੈਨੂੰ ਵੀਡੀਓ ਭੇਜੀ ਹੈ, ਜਿਸ ਤੋਂ ਬਾਅਦ ਮੈਂ ਵੀ ਘਬਰਾਹਟ ਵਿਚ ਆ ਗਈ | ਆਪਣੇ ਸਕੇ ਸੰਬੰਧੀਆਂ ਨਾਲ ਆਪਣੇ ਪਤੀ ਦੀ ਭਾਲ ਕਰਨ ਲੱਗ ਪਈ | ਮੈਂ ਅਤੇ ਮੇਰੇ ਬਾਕੀ ਪਰਿਵਾਰ ਨੇ ਮੇਰੇ ਪਤੀ ਦੇ ਮੋਬਾਈਲ ਫੋਨ ਪਰ ਕਾਫੀ ਫੋਨ ਵੀ ਲਗਾਏ, ਪਰ ਉਸ ਨੇ ਅਟੈਂਡ ਨਹੀਂ ਕੀਤੇ | ਕਰੀਬ ਇਕ ਘੰਟੇ ਬਾਅਦ ਸਾਨੂੰ ਪਤਾ ਲੱਗਾ ਕਿ ਮੇਰੇ ਪਤੀ ਜਗਸੀਰ ਸਿੰਘ ਨੇ ਇਨ੍ਹਾਂ ਤੋਂ ਦੁਖੀ ਹੋ ਕੇ ਸਾਡੇ ਪਿੰਡ ਦੇ ਇਕ ਕਿਸਾਨ ਦੀ ਜ਼ਮੀਨ ਨੂੰ ਜਾਂਦੇ ਕੱਚੇ ਖਾਲ ਦੀ ਵੱਟ ਤੇ ਲੱਗੇ ਇਕ ਰੁੱਖ ਨਾਲ ਆਪਣੇ ਸਿਰ ਵਾਲਾ ਪਰਨਾ ਬੰਨ੍ਹ ਕੇ ਫਾਹਾ ਲੈ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ¢ ਜਿਸ ਨੂੰ ਤੁਰੰਤ ਅਸੀਂ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਜਿਸ 'ਤੇ ਤਲਵੰਡੀ ਸਾਬੋ ਦੇ ਥਾਣਾ ਮੁਖੀ ਹਰਬੰਸ ਸਿੰਘ ਚੌਕੀ ਇੰਚਾਰਜ ਰਵਨੀਤ ਸਿੰਘ ਨੇ ਮਿ੍ਤਕ ਦੀ ਪਤਨੀ ਗਗਨਦੀਪ ਕੌਰ ਦੇ ਬਿਆਨਾਂ 'ਤੇ ਕਰਨੈਲ ਸਿੰਘ ਪੁੱਤਰ ਫ਼ੌਜਾਂ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ¢ ਮਿ੍ਤਕ ਆਪਣੇ ਪਿੱਛੇ ਪਤਨੀ ਦੋ ਲੜਕੀਆਂ ਤੇ ਇਕ ਛੋਟਾ ਜਿਹਾ ਲੜਕਾ ਰੋਂਦੇ ਕੁਰਲਾਉਂਦਿਆਂ ਛੱਡ ਗਿਆ ਹੈ¢ ਮਿ੍ਤਕ ਦੀ ਪਤਨੀ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ |
ਮਿਰਜ਼ੇਆਣਾ 'ਚ ਰਾਜ ਮਿਸਤਰੀ ਠੇਕੇਦਾਰ ਨੇ ਪਹਿਲਾਂ ਵੀਡੀਓ ਵਾਇਰਲ ਕੀਤੀ ਤੇ ਬਾਅਦ ਵਿਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ
ਅਜੀਤ ਡੈਸਕ
07-12-2025