07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ176 ਨਾਮਜ਼ਦਗੀ ਪੱਤਰ ਲਏ ਵਾਪਿਸ, 511 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁਲ 687 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ਵਿਚੋਂ 176 ਨਾਮਜ਼ਦਗੀ ਪੱਤਰ ਵਾਪਸ ਲਏ ਹਨ ਅਤੇ 511 ਉਮੀਦਵਾਰਾਂ ਵਲੋਂ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜੀ ਜਾਵੇਗੀ¢ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ¢ ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ 23 ਅਤੇ ਪੰੰਚਾਇਤ ਸੰੰਮਤੀ ਲਈ 153 ਨਾਮਜ਼ਦਗੀ ਪੱੱਤਰ ਵਾਪਸ ਲਏ ਹਨ¢ ਜ਼ਿਲ੍ਹਾ ਚੋਣ ਅਫ਼ਸਰ ਨੇ ਵਾਪਸ ਲਏ ਨਾਮਜ਼ਦਗੀ ਪੱਤਰਾਂ ਬਾਰੇ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਬਲਾਕ ਬਠਿੰਡਾ ਤੋਂ 12, ਗੋਨਿਆਣਾ 23, ਮੌੜ 9, ਤਲਵੰਡੀ ਸਾਬੋ 16, ਸੰਗਤ 15, ਰਾਮਪੁਰਾ 22, ਨਥਾਣਾ 21 ਅਤੇ ਫੂਲ ਤੋਂ 35 ਨਾਮਜ਼ਦਗੀ ਪੱਤਰ ਵਾਪਸ ਲਏ¢ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬਲਾਹੜ ਵਿੰਝੂ, ਮਾਈਸਰਖਾਨਾ, ਸਿਰੀਏਵਾਲਾ, ਪੂਹਲਾ, ਬਹਿਮਣ ਦੀਵਾਨਾ ਅਤੇ ਕਰਾੜਵਾਲਾ ਤੋਂ 1-1, ਕਿਲੀ ਨਿਹਾਲ ਸਿੰਘ, ਬੰਗੀ ਰੁਲਦੂ ਸੀਂਗੋ, ਜੋਧਪੁਰ ਪਾਖਰ, ਬੁਰਜ ਗਿੱਲ, ਜੈ ਸਿੰਘ ਵਾਲਾ ਤੇ ਮੰਡੀ ਕਲਾਂ ਤੋਂ 2-2 ਅਤੇ ਪੱਕਾ ਕਲਾਂ ਤੋਂ 3 ਨਾਮਜ਼ਦਗੀ ਪੱਤਰ ਵਾਪਸ ਲਏ¢ ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋਵੇਗੀ, ਜਦੋਂ ਕਿ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਉਸੇ ਹੀ ਦਿਨ ਨਤੀਜੇ ਘੋਸ਼ਿਤ ਕੀਤੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ 50 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਮਿਰਜ਼ੇਆਣਾ 'ਚ ਰਾਜ ਮਿਸਤਰੀ ਠੇਕੇਦਾਰ ਨੇ ਪਹਿਲਾਂ ਵੀਡੀਓ ਵਾਇਰਲ ਕੀਤੀ ਤੇ ਬਾਅਦ ਵਿਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ
Ad Position 24
No active advertisement