ਗੋਨਿਆਣਾ, 6 ਦਸੰਬਰ (ਲਛਮਣ ਦਾਸ ਗਰਗ)-ਸੂਬੇ ਵਿੱਚ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਲਈ ਗੋਨਿਆਣਾ ਖੇਤਰ ਅਧੀਨ ਪੈਂਦੇ 2 ਜ਼ਿਲ੍ਹਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ ਅਤੇ ਜੋਨ ਕਿਲੀ ਨਿਹਾਲ ਸਿੰਘ ਵਾਲਾ ਅਤੇ 15 ਬਲਾਕ ਸੰਮਤੀਆਂ ਦੀਆਂ ਵੋਟਾਂ ਲਈ 53 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ | ਉਕਤ ਵੋਟਾਂ ਲਈ 77 ਉਮੀਦਵਾਰਾਂ ਨੇ ਮਾਰਕੀਟ ਕਮੇਟੀ ਗੋਨਿਆਣਾ ਵਿਖੇ ਆਪੋ ਆਪਣੀਆਂ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਕਾਗ਼ਜ਼ਾਤ ਦਾਖਲ ਕੀਤੇ ਸਨ | ਉਕਤ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਉਮੀਦਵਾਰਾਂ ਵਿਚੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ 1 ਉਮੀਦਵਾਰ ਦੇ ਕਾਗਜ਼ ਰੱਦ ਕੀਤੇ ਗਏ ਸਮੇਤ 24 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ | ਹੁਣ 53 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ | ਜ਼ਿਲ੍ਹਾ ਚੋਣ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ ਵਿਚੋਂ 1 ਉਮੀਦਵਾਰ ਅਤੇ ਬਲਾਕ ਸੰਮਤੀਆਂ ਵਿਚੋਂ 23 ਉਮੀਦਵਾਰਾਂ ਨੇ ਆਪਣੇ ਕਾਗ਼ਜ਼ਾਤ ਵਾਪਸ ਲਏ ਹਨ | ਉਕਤ ਵੋਟਾਂ ਲਈ ਗੋਨਿਆਣਾ ਬਲਾਕ ਵਿੱਚ ਸਥਾਨਕ ਮਾਰਕੀਟ ਕਮੇਟੀ ਵਿਖੇ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਆਪੋ ਆਪਣੇ ਕਾਗਜ਼ ਵਿਖੇ ਦਾਖਲ ਕਰਵਾਉਣ ਲਈ 4 ਦਸੰਬਰ 2025 ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ ਜਦੋਂ ਕਿ 5 ਦਸੰਬਰ 2025 ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ ਅਤੇ 6 ਦਸੰਬਰ 2025 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦਾ ਟੀਚਾ ਰੱਖਿਆ ਗਿਆ ਸੀ | ਸੂਬਾਈ ਚੋਣ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਵੋਟਾਂ 14 ਦਸੰਬਰ ਨੂੰ ਵੋਟਿੰਗ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਉਸੇ ਹੀ ਦਿਨ ਨਤੀਜੇ ਘੋਸ਼ਿਤ ਕੀਤੇ ਜਾਣ ਦਾ ਨਿਰਣਾ ਲਿਆ ਗਿਆ ਹੈ | ਜ਼ਿਲ੍ਹਾ ਚੋਣ ਕਮਿਸ਼ਨਰ ਅਨੁਸਾਰ ਗੋਨਿਆਣਾ ਬਲਾਕ ਦੇ ਜ਼ਿਲ੍ਹਾ ਪ੍ਰੀਸ਼ਦ ਲਈ ਦੋ ਜੋਨ ਬਲਾਹੜ ਵਿੰਝੂ ਅਤੇ ਕਿਲੀ ਨਿਹਾਲ ਸਿੰਘ ਵਾਲਾ ਬਣਾਏ ਗਏ ਹਨ ਅਤੇ ਬਲਾਕ ਸੰਮਤੀ ਦੇ ਲਈ 15 ਜੋਨ ਬਣਾਏ ਗਏ ਹਨ |