ਭੁੱਚੋ ਮੰਡੀ, 6 ਦਸੰਬਰ (ਪਰਵਿੰਦਰ ਸਿੰਘ ਜੌੜਾ)- ਕਾਂਗਰਸ ਪਾਰਟੀ ਦੇ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਬਲਾਕ ਸੰਮਤੀ ਦੀਆਂ ਸਾਰੀਆਂ 6 ਸੀਟਾਂ ਦੇ ਕਾਂਗਰਸੀ ਉਮੀਦਵਾਰਾਂ ਨੇ ਪ੍ਰਚਾਰ ਦੀ ਜ਼ੋਰਦਾਰ ਸ਼ੁਰੂਆਤ ਕੀਤੀ | ਵੱਡੇ ਇਕੱਠ ਨਾਲ ਚੱਕ ਰਾਮ ਸਿੰਘ ਵਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਮਾਈ ਵੀਰੋ ਭਾਈ ਭਗਤੂ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਓਟ ਆਸਰਾ ਲਿਆ ਗਿਆ, ਉਪਰੰਤ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਪਹੁੰਚੇ ਅਤੇ ਉਨ੍ਹਾਂ ਸਮੇਤ ਬਲਾਕ ਸੰਮਤੀ ਉਮੀਦਵਾਰਾਂ ਨਾਲ ਵੀ ਭਰਵੀਂ ਮੀਟਿੰਗ ਕੀਤੀ | ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ 2022 ਦੀ ਬਦਲਾਅ ਵਾਲੀ ਪਾਰਟੀ ਤੋਂ ਲੋਕਾਂ ਦਾ ਮੋਹ ਛੇਤੀ ਭੰਗ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਰੀਬ ਪੌਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਸੱਤਾਧਾਰੀ ਧਿਰ ਕਿਸੇ ਇਕ ਵਰਗ ਦਾ ਵੀ ਭਲਾ ਨਹੀਂ ਕਰ ਸਕੀ ਹੈ | ਲੋਕ ਆਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਵੀ ਲੈ ਕੇ ਪ੍ਰੇਸ਼ਾਨ ਹਨ | ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜਿੱਤ ਉਪਰੰਤ ਉਹ ਆਪਣੀ ਜ਼ੋਨ ਅਧੀਨ ਆਉਂਦੇ ਪਿੰਡਾਂ ਵਿਚ ਵਿਕਾਸ ਜਰੀਏ ਨਵਾਂ ਅਧਿਆਏ ਲਿਖਣਗੇ | ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ ਭੈਣੀ, ਮੀਤ ਪ੍ਰਧਾਨ ਸੂਬਾ ਕਿਸਾਨ ਵਿੰਗ ਧਰਮ ਸਿੰਘ ਮਾੜੀ, ਯੂਥ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ, ਐਡਵੋਕੇਟ ਰੁਪਿੰਦਰ ਸਿੰਘ ਕੋਟਭਾਈ, ਭੁੱਚੋ ਸ਼ਹਿਰੀ ਪ੍ਰਧਾਨ ਮੁਕੇਸ਼ ਸ਼ਰਮਾ, ਪ੍ਰਗਟ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਐਸ. ਸੀ. ਵਿੰਗ, ਕੁਲਵਿੰਦਰ ਸਿੰਘ ਨਾਥਪੁਰਾ, ਹਰਪਾਲ ਸਿੰਘ ਤੁੰਗਵਾਲੀ, ਰਾਜਾ ਸਿੰਘ ਕਿਸਾਨ ਵਿੰਗ, ਸਰਬਜੀਤ ਸਿੰਘ ਚੱਕ ਬਖ਼ਤੂ, ਅਰਸ਼ ਭੁੱਚੋ ਖ਼ੁਰਦ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ |