22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਹਿਰਾਜ ਦੇ ਤਿੰਨ ਵਿਅਕਤੀ ਜ਼ਮਾਨਤ 'ਤੇ ਰਿਹਾਅ

Ad Position 21
No active advertisement
ਅਜੀਤ ਡੈਸਕ 01-06-2025
ਮਹਿਰਾਜ, 31 ਮਈ (ਸੁਖਪਾਲ ਮਹਿਰਾਜ)-ਦੋ ਦਿਨ ਪਹਿਲਾਂ 29 ਮਈ ਨੂੰ ਪਿੰਡ ਮਹਿਰਾਜ ਦੇ ਕੁਝ ਵਿਅਕਤੀਆਂ 'ਤੇ ਦਰਜ ਹੋਏ ਮੁਕੱਦਮੇ ਉਪਰੰਤ ਅਦਾਲਤ ਵਲੋਂ ਅੱਜ ਗਿ੍ਫ਼ਤਾਰ ਵਿਅਕਤੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ¢ ਇਸ ਸਬੰਧੀ ਕੱਲ੍ਹ ਬਹੁ ਗਿਣਤੀ ਪਿੰਡ ਵਾਸੀਆਂ ਵਲੋਂ ਵੱਡਾ ਇਕੱਠ ਕਰਕੇ ਇਸ ਮੁਕੱਦਮੇ ਦਾ ਅਤੇ ਗਿ੍ਫ਼ਤਾਰੀਆਂ ਦਾ ਕਰੜਾ ਵਿਰੋਧ ਕੀਤਾ ਗਿਆ ਸੀ¢ ਇਹ ਮਾਮਲਾ ਵੱਡੀ ਪੱਧਰ 'ਤੇ ਮੀਡੀਆ ਦੀਆਂ ਸੁਰਖ਼ੀਆਂ ਦਾ ਹਿੱਸਾ ਬਣਿਆ ਸੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਇਸ ਮਾਮਲੇ ਦੀ ਨਿੰਦਾ ਵੀ ਕੀਤੀ ਸੀ¢ ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਵਲੋਂ ਪਰਸੋਂ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਮਾਨਯੋਗ ਅਦਾਲਤ ਵਲੋਂ ਕੱਲ੍ਹ ਇਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ¢ ਪ੍ਰੰਤੂ ਰਿਹਾ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਖਿਲਾਫ ਧਾਰਾ 107/151 ਤਹਿਤ ਇਕ ਹੋਰ ਮੁਕੱਦਮਾ ਦਰਜ ਕਰਕੇ ਦੁਬਾਰਾ ਗਿ੍ਫ਼ਤਾਰੀ ਪਾ ਦਿੱਤੀ ਸੀ¢ ਜਿਸ ਵਿਚੋਂ ਅੱਜ ਫਿਰ ਦੁਬਾਰਾ ਇਨ੍ਹਾਂ ਦੀ ਜ਼ਮਾਨਤ ਹੋਈ ਸੀ¢ ਰਿਹਾਈ ਉਪਰੰਤ ਇਨ੍ਹਾਂ ਵਿਅਕਤੀਆਂ ਦਾ ਪਿੰਡ ਦੇ ਗੁਰਦੁਆਰਾ ਸਾਹਿਬ ਫੈਲਾਈਆਂ ਵਾਲਾ ਵਿਖੇ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਦੇ ਹੱਕ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਸ. ਖਹਿਰਾ ਨੇ ਇਸ ਸਮੇਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਿਨ੍ਹਾਂ ਸੋਚੇ ਸਮਝੇ ਫ਼ੈਸਲੇ ਲਏ ਜਾ ਰਹੇ ਹਨ ਅਤੇ ਪੰਜਾਬ ਦੀ ਪੁਲਿਸ ਆਪ ਪਾਰਟੀ ਦੀ ਨਿੱਜੀ ਫ਼ੌਜ ਵਜੋਂ ਕੰਮ ਕਰ ਰਹੀ ਹੈ¢ ਉਨ੍ਹਾਂ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਸਿਰਫ਼ ਨਾਮ ਦਾ ਮੁੱਖ ਮੰਤਰੀ ਹੈ ਜਦੋਂ ਕਿ ਪੰਜਾਬ ਦਾ ਰਾਜਭਾਗ ਦਿੱਲੀ ਵਾਲੇ ਚਲਾ ਰਹੇ ਹਨ¢ ਇਸੇ ਕਰਕੇ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਹੈ¢ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਕਿਸੇ ਵੀ ਧਿਰ ਨਾਲ ਧੱਕਾ ਨਹੀਂ ਹੋਣ ਦੇਣਗੇ ਅਤੇ ਭਵਿੱਖ ਵਿੱਚ ਅਜਿਹੇ ਕਿਸੇ ਵੀ ਧੱਕੇ ਵਿਰੁੱਧ ਡਟਣ ਤੋਂ ਉਹ ਪਿੱਛੇ ਨਹੀਂ ਹਟਣਗੇ¢ ਉਨ੍ਹਾਂ ਨੇ ਪਿੰਡ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਮਸਲਾ ਵੀ ਖ਼ੁਦ ਪਿੰਡ ਵਿੱਚ ਘੁੰਮ ਕੇ ਵੇਖਿਆ¢ਇਸ ਮÏਕੇ ਵਕੀਲ ਜੱਸ ਬੱਜੋਆਣਾ, ਕਿਸਾਨ ਕਾਂਗਰਸ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ, ਕਿਸਾਨ ਕਾਗਰਸ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ, ਸਾਬਕਾ ਐਮ.ਐਲ.ਏ. ਜਗਦੇਵ ਸਿੰਘ ਕਮਾਲੂ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਕਰਮਜੀਤ ਸਿੰਘ ਖ਼ਾਲਸਾ, ਸੀਰਾਂ ਮੱਲੂਆਣਾ, ਮਿੱਠੂ ਸਿੰਘ ਵੈਦ, ਗੁਰਮੇਲ ਸਿੰਘ ਲੀਡਰ, ਜਤਿੰਦਰ ਸਿੰਘ, ਧਰਮਿੰਦਰ ਸਿੰਘ, ਕਾਬਲ ਸਿੰਘ, ਕੁਲਦੀਪ ਸਿੰਘ ਮੱਲ, ਜਸਵੰਤ ਸਿੰਘ ਬਾਹੀਆ, ਜਸਵੀਰ ਸਿੰਘ ਮੱਲੂਆਣਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਬਿੱਲਾ ਧਾਲੀਵਾਲ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ 15 ਮਿੰਟ ਲਈ ਬਠਿੰਡਾ ਰਿਹਾ 'ਬਲੈਕ ਆਊਟ', ਚਾਰ-ਚੁਫੇਰੇ ਛਾਇਆ ਘੁੱਪ ਹਨੇਰਾ ਅਗਲੀ ਖ਼ਬਰ ਨਰਿੰਦਰਦੀਪ ਨਿੰਦੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਐੱਸ.ਐੱਸ.ਪੀ. ਦਫ਼ਤਰ ਦਾ ਘਿਰਾਓ 5 ਨੂੰ
Ad Position 24