ਬਠਿੰਡਾ, 31 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਕਿਸੇ ਹੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬਠਿੰਡਾ ਜ਼ਿਲੇ੍ਹ ਭਰ 'ਚ 15 ਮਿੰਟ ਲਈ 'ਬਲੈਕ ਆਊਟ' ਰਿਹਾ, ਜਿਸ ਕਾਰਨ ਚਾਰ-ਚੁਫੇਰੇ ਘੁੱਪ ਹਨੇਰਾ ਛਾ ਗਿਆ | ਹਾਲਾਂਕਿ ਕੁਝ ਥਾਈ ਵਾਹਨ ਸੜਕਾਂ 'ਤੇ ਦੌੜਦੇ ਨਜ਼ਰ ਆਏ ਪਰ, ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਚੌਕਾਂ-ਚੁਰਾਸਤਿਆਂ ਵਿਚ ਵਾਹਨਾਂ ਨੂੰ ਰੋਕ-ਰੋਕ ਵਾਹਨਾਂ ਦੀਆਂ ਲਾਈਟਾਂ ਬੰਦ ਕਰਵਾਈਆਂ | ਇਸ ਤੋਂ ਪਹਿਲਾਂ ਰਾਤੀਂ 8.30 ਵਜੇ ਸਾਇਰਨ ਵੱਜਦਿਆਂ ਹੀ ਬਿਜਲੀ ਸਪਲਾਈ ਬੰਦ ਹੋ ਗਈ ਅਤੇ ਸੜਕਾਂ, ਪਾਰਕਾਂ ਵਿਚ ਹਨੇਰਾ ਹੋ ਗਿਆ | ਦੁਕਾਨਦਾਰਾਂ, ਢਾਬਾ ਮਾਲਕਾਂ ਅਤੇ ਹੋਟਲਾਂ ਵਾਲਿਆਂ ਨੇ ਵੀ ਆਪਣੇ ਇਨਵਰਟਰ/ਜਨਰੇਟਰ ਵਗੈਰਾ ਬੰਦ ਕਰਕੇ ਬਿਜਲੀ ਸਪਲਾਈ ਬੰਦ ਕਰ ਦਿੱਤੀ | ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ 'ਆਪਰੇਸ਼ਨ ਸ਼ੀਲਡ' ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਗਣਪਤੀ ਇਨਕਲੇਵ ਤੇ ਆਰਮੀ ਖੇਤਰ ਵਿਖੇ ਮੌਕ ਡਰਿੱਲ ਕਰਵਾਈ ਗਈ, ਜਿਸ ਵਿਚ ਸ਼ਹਿਰ ਵਾਸੀਆਂ ਨੂੰ ਅਗਾਂਊ ਸਥਿਤੀ ਵਿਚ ਨਜਿੱਠਣ ਸਿਖਲਾਈ ਦਿੱਤੀ ਗਈ¢ ਇਸ ਮੌਕੇ ਐਸਡੀਐਮ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹ ਮੌਕ ਡਰਿੱਲ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਕਿਸੇ ਐਮਰਜੈਂਸੀ ਸਥਿਤੀ ਵਿਚ ਬਚਾਅ ਕਾਰਜਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਈ ਗਈ ਹੈ¢ ਇਹ ਮੌਕ ਡਰਿੱਲ ਸਿਵਲ ਡਿਫੈਂਸ, ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿਚ ਸਾਇਰਨ ਵੱਜਣ ਬਾਰੇ, ਸਾਇਰਨ ਵੱਜਣ 'ਤੇ ਜ਼ਿਲ੍ਹਾ ਵਾਸੀਆਂ ਨੇ ਕਿਵੇਂ ਅਤੇ ਕਿੱਥੇ ਇਕੱਠੇ ਹੋਣਾ ਹੈ, ਸਿਹਤ ਵਿਭਾਗ ਸਣੇ ਹੋਰ ਵਿਭਾਗਾਂ ਦੀ ਭੂਮਿਕਾ ਬਾਰੇ, ਬਚਾਅ ਕਾਰਜਾਂ ਵਿਚ ਸਿਵਲ ਡਿਫੈਂਸ ਦੀ ਭੂਮਿਕਾ ਆਦਿ ਬਾਰੇ ਦੱਸਿਆ ਗਿਆ¢ ਇਸ ਮੌਕੇ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ 'ਚ ਉਸ ਨੂੰ ਕਿਵੇਂ ਬੁਝਾਉਣਾ ਹੈ ਅਤੇ ਅੱਗ ਕਾਰਨ ਜ਼ਖਮੀ ਹੋਏ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ¢ ਉਨ੍ਹਾਂ ਦੱਸਿਆ ਕਿ ਇਹ ਇਕ ਮੌਕ ਡਰਿੱਲ ਭਾਵ ਅਭਿਆਸ ਹੈ, ਇਸ ਤੋਂ ਘਬਰਾਉਣਾ ਨਹੀਂ ਬਲਕਿ ਕਿਸੇ ਐਮਰਜੈਂਸੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ, ਉਸ ਦੀ ਸਿਖਲਾਈ ਹਾਸਲ ਕਰਨੀ ਹੈ¢ ਅੱਜ ਸ਼ਾਮ 8:30 ਤੋਂ 8:45 ਵਜੇ ਤੱਕ ਬਲੈਕ ਆਊਟ ਦਾ ਅਭਿਆਸ ਕੀਤਾ ਗਿਆ | ਇਸ ਮÏਕੇ ਸੰਭਾਵੀ ਸਥਿਤੀ ਦੇ ਦÏਰਾਨ ਸਾਇਰਨ ਵਜਾਇਆ ਗਿਆ | ਇਸ ਮÏਕੇ ਸ਼ਹਿਰ ਵਾਸੀਆ ਨੇ ਆਪੋ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈਆ | ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ¢