ਬਠਿੰਡਾ, 31 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਪਰਸਰਾਮ ਨਗਰ ਅੰਡਰ ਬਿ੍ਜ 'ਚ ਇਕ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਨਾਲ ਇਕ ਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਵਲੋਂ ਜ਼ਖਮੀ ਸਾਈਕਲ ਸਵਾਰ ਵਿਨੋਦ ਕੁਮਾਰ ਵਾਸੀ ਸੁਰਖਪੀਰ ਰੋਡ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ¢ ਇਸ ਤੋਂ ਇਲਾਵਾ ਸਥਾਨਕ ਸਿਵਲ ਲਾਈਨ ਕਲੱਬ ਦੇ ਨੇੜੇ ਇਕ ਨੌਜਵਾਨ ਗਰਮੀ ਨਾ ਸਹਾਰਨ ਕਾਰਨ ਬੇਹੋਸ਼ ਹੋ ਗਿਆ¢ ਇਸ ਘਟਨਾ ਮੌਕੇ ਪੀਸੀਆਰ ਵਲੋਂ ਸਹਾਰਾ ਟੀਮ ਦੀ ਮੱਦਦ ਨਾਲ ਗੰਭੀਰ ਹਾਲਤ ਵਿਚ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਅਤੇ ਨੌਜਵਾਨ ਦੀ ਘਟਨਾ ਸਥਾਨ 'ਤੇ ਪਹਿਚਾਣ ਨਹੀਂ ਹੋ ਸਕੀ¢