30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐੱਸ.ਓ.ਈ. ਕੋਟਸ਼ਮੀਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 22-12-2025
ਕੋਟਫੱਤਾ, 21 ਦਸੰਬਰ (ਰਣਜੀਤ ਸਿੰਘ ਬੁੱਟਰ)-ਸਕੂਲ ਆਫ਼ ਐਮੀਨੈਂਸ ਕੋਟ ਸ਼ਮੀਰ ਵਿਖੇ ਸ਼ੌਕਤ ਅਹਿਮਦ ਪਰੇ ਸਪੈਸ਼ਲ ਸੈਕਟਰੀ ਵਿੱਤ ਵਿਭਾਗ ਪੰਜਾਬ ਦੇ ਮਾਰਗ ਦਰਸ਼ਨ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਨਿਸ਼ਾ ਬਾਂਸਲ ਦੀ ਯੋਗ ਅਗਵਾਈ ਵਿਚ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ¢ ਇਸ ਦੌਰਾਨ ਸਕੂਲ ਅਧਿਆਪਕਾ ਵਲੋਂ ਮਾਪਿਆਂ ਨਾਲ ਪਿਛਲੀਆਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਵਲੋਂ ਕੀਤੇ ਪ੍ਰਦਰਸ਼ਨ ਤੋਂ ਇਲਾਵਾ ਵਿਦਿਆਰਥੀ ਜੀਵਨ ਵਿਚ ਮਾਪਿਆਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ ਗਈ¢ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਅਤੇ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢ ਜ਼ਿਲ੍ਹਾ ਸਿੱਖਿਆ ਅਫ਼ਸਰ ਖੁਰਾਣਾ ਸੇਠੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ | ਨਾਇਬ ਤਹਿਸੀਲਦਾਰ ਮਨਜੋਤ ਸਿੰਘ ਨੇ ਆਪਣੇ ਸੰਬੋਧਨ ਵਿਚ ਸਮੂਹ ਸਟਾਫ਼ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਅਨੁਸ਼ਾਸਨ ਕਿਸੇ ਵੀ ਸਿੱਖਿਆ ਸੰਸਥਾਨ ਦਾ ਆਧਾਰ ਹੁੰਦਾ ਹੈ¢ ਸਕੂਲ ਪਿ੍ੰਸੀਪਲ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ¢ ਉਪਰੋਕਤ ਜਾਣਕਾਰੀ ਸਕੂਲ ਮੀਡੀਆ ਕੋਆਰਡੀਨੇਟਰ ਦਵਿੰਦਰ ਸਿੰਘ ਕੋਟਸ਼ਮੀਰ ਵੱਲੋਂ ਦਿੱਤੀ ਗਈ¢ ਇਸ ਮੌਕੇ 'ਤੇ ਵਿਸ਼ਾਲ ਬਾਂਸਲ, ਅਲਪਨਾ ਚੋਪੜਾ, ਹਰਬਖ਼ਸ਼ ਸਿੰਘ, ਨੀਤੂ ਰਾਣੀ, ਕਿਰਨਪਾਲ ਕÏਰ, ਸੀਨਮ, ਸੁਮਨ ਕਾਂਸਲ, ਮੋਨਾ ਰਾਣੀ, ਮਲਕੀਤ ਸਿੰਘ ਆਹਲੂਵਾਲੀਆ, ਡਾ. ਰਵਨੀਤ ਸਿੰਘ ਮਾਨ, ਸੋਮਾ ਸਿੰਘ ਝੰਡੂਕੇ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਪਥਰਾਲਾ, ਅਮਰੀਕ ਸਿੰਘ, ਅਮਰਜੀਤ ਕÏਰ, ਸੋਨਪ੍ਰੀਤ ਕੌਰ, ਨਿਸ਼ਾ ਅਰੋੜਾ, ਅੰਜੂ ਰਾਣੀ, ਰਣਜੀਤ ਕÏਰ, ਪ੍ਰਤਿਭਾ ਸ਼ਰਮਾ, ਬਲਜੀਤ ਕÏਰ, ਸ਼ਿਵਾਨੀ ਗੁਪਤਾ, ਪਰਮਜੀਤ ਕੌਰ, ਕੰਚਨ ਨਾਰੰਗ, ਰਚਨਾ ਗੋਇਲ, ਰੀਤੂ ਰਾਣੀ, ਪਰਮਜੀਤ ਕੌਰ, ਜੋਤੀ ਸੱਚਦੇਵਾ, ਕਮਲਜੀਤ ਕÏਰ, ਨੀਤੂ ਗੁਪਤਾ, ਕੁਲਜੀਤ ਕÏਰ, ਪਰਮਜੀਤ ਕÏਰ, ਅੰਮਿ੍ਤਪਾਲ ਸਿੰਘ, ਰਣਜੀਤ ਰਾਮ, ਗੁਰਦੀਪ ਸਿੰਘ, ਗੁਰਜੰਟ ਸਿੰਘ ਚੌਕੀਦਾਰ ਅਤੇ ਕੁਸਮ ਦੇਵੀ ਆਦਿ ਕਰਮਚਾਰੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਪੁਸਤਕ ਮੇਲੇ ਦੌਰਾਨ ਵਪਾਰ ਮੰਡਲ ਤੇ ਰਾਜਨੀਤਿਕ ਆਗੂਆਂ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ <br/> ਅਗਲੀ ਖ਼ਬਰ ਮਨਰੇਗਾ ਦੇ ਮੂਲ ਢਾਂਚੇ 'ਚ ਕੇਂਦਰ ਵਲੋਂ ਬਦਲਾਅ ਕਰਨ ਨਾਲ ਰੋਜ਼ਗਾਰ ਦਾ ਸਰੂਪ ਬਦਲੇਗਾ-ਸਿੱਧੂ <br/>
Ad Position 24