30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਰਵਹਿੱਤਕਾਰੀ ਪੁਸਤਕ ਮੇਲੇ ਦੌਰਾਨ ਵਪਾਰ ਮੰਡਲ ਤੇ ਰਾਜਨੀਤਿਕ ਆਗੂਆਂ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 22-12-2025

ਰਾਮਪੁਰਾ ਫੂਲ, 21 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਰਾਮਪੁਰਾ ਫੂਲ ਵਿਚ ਚੱਲ ਰਹੇ ਤਿੰਨ ਦਿਨਾਂ ਸਾਹਿੱਤਿਕ ਅਤੇ ਪੁਸਤਕ ਮੇਲੇ ਦੇ ਦੂਜੇ ਦਿਨ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਹਿਰ ਵਾਸੀਆਂ ਵਿਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਮੌਕੇ ਮੇਲੇ ਵਿਚ ਕਈ ਪ੍ਰਮੁੱਖ ਸਮਾਜਿਕ, ਰਾਜਨੀਤਿਕ ਅਤੇ ਵਪਾਰਕ ਹਸਤੀਆਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਧਾਈ | ਉਨ੍ਹਾਂ ਵਲੋਂ ਭਾਰਤ ਮਾਤਾ ਮੰਦਰ ਅਤੇ ਉਸ ਵਿਚ ਸਜਾਏ ਗਏ ਸਾਰੇ ਧਾਰਮਿਕ ਪੁਸਤਕਾਂ ਦੇ ਦਰਸ਼ਨ ਕੀਤੇ ਗਏ ਅਤੇ ਮਾਤਾ ਦੀ ਪ੍ਰਤਿਮਾ ਸਾਹਮਣੇ ਜੋਤ ਜਗਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਸ਼ੁੱਭ ਮੌਕੇ 'ਤੇ ਮੁੱਖ ਮਹਿਮਾਨਾਂ ਵਜੋਂ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਅਮਿਤ ਕਪੂਰ, 'ਆਪ' ਦੇ ਆਗੂ ਰੋਬੀ ਬਰਾੜ, ਵਪਾਰ ਮੰਡਲ ਰਾਮਪੁਰਾ ਦੇ ਪ੍ਰਧਾਨ ਅਤੇ ਕੌਂਸਲਰ ਸੁਨੀਲ ਬਿੱਟਾ, ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਚੰਦਨ ਕੁਮਾਰ ਗਰਗ, ਵਪਾਰ ਮੰਡਲ ਦੇ ਸੈਕਟਰੀ ਸੰਦੀਪ ਓਬਰਾਏ, ਵਪਾਰ ਮੰਡਲ ਪੰਜਾਬ ਦੇ ਐਡਵਾਈਜ਼ਰ ਦੇਵ ਅਸ਼ੀਸ਼ ਅਤੇ ਵਪਾਰ ਮੰਡਲ ਦੇ ਐਗਜ਼ੀਕਿਊਟਿਵ ਮੈਂਬਰ ਗਗਨਦੀਪ ਨੇ ਵੀ ਮੇਲੇ ਵਿਚ ਖ਼ਾਸ ਸ਼ਮੂਲੀਅਤ ਕੀਤੀ | ਇਸ ਮੌਕੇ ਸਾਰੇ ਮਹਿਮਾਨਾਂ ਨੇ ਪੁਸਤਕ ਮੇਲੇ ਦੀ ਸਲਾਹਣਾ ਕੀਤੀ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਸਾਰਥਿਕ ਉਪਰਾਲੇ ਲਈ ਵਧਾਈ ਦਿੱਤੀ | ਮੇਲੇ ਦੌਰਾਨ ਸਵਾਮੀ ਪ੍ਰੇਮਾਨੰਦ ਜੀ ਦਾ ਮਾਰਗ ਦਰਸ਼ਨ ਵੀ ਪ੍ਰਾਪਤ ਹੋਇਆ, ਜਿਸ ਨਾਲ ਸਮਾਗਮ ਨੂੰ ਅਧਿਆਤਮਿਕ ਅਤੇ ਸੰਸਕਾਰਕ ਦਿਸ਼ਾ ਮਿਲੀ | ਉਨ੍ਹਾਂ ਦੇ ਪ੍ਰੇਰਕ ਵਿਚਾਰਾਂ ਨੇ ਹਾਜ਼ਰੀਨ 'ਤੇ ਡੂੰਘਾ ਪ੍ਰਭਾਵ ਛੱਡਿਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼, ਮੈਨੇਜਰ ਗੁਰਪ੍ਰੀਤ ਸਿੰਘ ਅਤੇ ਸਮੂਹ ਪ੍ਰਬੰਧਕ ਸੰਮਤੀ ਦੇ ਮੈਂਬਰਾਂ ਅਤੇ ਪਿ੍ੰਸੀਪਲ ਰਪਿੰਦਰ ਪਟਿਆਲ ਵਲੋਂ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਆਸ ਜਤਾਈ ਗਈ ਕਿ ਪੁਸਤਕ ਮੇਲਾ ਵਿਦਿਆਰਥੀਆਂ ਅਤੇ ਸਮਾਜ ਲਈ ਲਾਭਕਾਰੀ ਸਾਬਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਸਕੀਮ ਬਦਲਣ ਦੇ ਵਿਰੋਧ 'ਚ ਕਾਂਗਰਸ ਨੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ <br/> ਅਗਲੀ ਖ਼ਬਰ ਐੱਸ.ਓ.ਈ. ਕੋਟਸ਼ਮੀਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ
Ad Position 24