29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦਾ ਬਠਿੰਡਾ 'ਚ ਹੋਇਆ ਸੂਬਾਈ ਇਜਲਾਸ <br/>

Ad Position 21
No active advertisement
ਅਜੀਤ ਡੈਸਕ 22-12-2025
ਬਠਿੰਡਾ, 21 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦਾ ਸੂਬਾਈ ਇਜਲਾਸ ਟੀਚਰਜ਼ ਹੋਮ ਬਠਿੰਡਾ ਵਿਖੇ ਸਫਲਤਾ ਪੂਰਵਕ ਸੰਪੰਨ ਹੋਇਆ¢ ਇਜਲਾਸ ਵਿਚ 232 ਡੈਲੀਗੇਟ ਅਤੇ 18 ਦਰਸ਼ਕ ਪੰਜਾਬ ਭਰ ਤੋਂ ਹਾਜ਼ਰ ਹੋਏ¢ ਸੂਬਾਈ ਜਨਰਲ ਸਕੱਤਰ ਐਨ.ਡੀ. ਤਿਵਾੜੀ ਨੇ ਫੈਡਰੇਸ਼ਨ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ¢ ਰਿਪੋਰਟ 'ਤੇ 15 ਡੈਲੀਗੇਟਾਂ ਨੇ ਵਿਚਾਰ ਪੇਸ਼ ਕੀਤੇ¢ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਸੁਭਾਸ਼ ਲਾਂਬਾ ਇਜਲਾਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇਜਲਾਸ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਮੌਜੂਦਾ ਹਾਲਤਾਂ 'ਤੇ ਵਿਚਾਰ ਪੇਸ਼ ਕੀਤੇ¢ ਡੈਲੀਗੇਟਾਂ ਦੇ ਵਿਚਾਰ ਪੇਸ਼ ਕਰਨ ਤੋਂ ਬਾਅਦ ਨਵਪ੍ਰੀਤ ਬੱਲੀ ਨੇ ਜਵਾਬ ਦਿੰਦਿਆਂ ਰਿਪੋਰਟ ਪਾਸ ਕਰਵਾਈ¢ ਅਗਲੀ ਟਰਮ ਲਈ ਨਵੀਂ ਕਾਰਜਕਾਰਨੀ ਦਾ ਪੈਨਲ ਪੇਸ਼ ਕੀਤਾ¢ ਪੇਸ਼ ਕੀਤੇ ਪੈਨਲ ਨੂੰ ਹਾਜ਼ਰ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਚੁਣਿਆ ਗਿਆ¢ ਜਿਸ ਤਹਿਤ ਗਗਨਦੀਪ ਸਿੰਘ ਭੁੱਲਰ ਬਠਿੰਡਾ ਨੂੰ ਮੁੜ ਤੋਂ ਪ.ਸ.ਸ.ਫ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਬਣਾਇਆ ਗਿਆ | ਜਦਕਿ ਸੂਬਾ ਜਨਰਲ ਸਕੱਤਰ ਐਨ.ਡੀ. ਤਿਵਾੜੀ ਮੋਹਾਲੀ, ਸੂਬਾ ਵਿੱਤ ਸਕੱਤਰ ਗੁਲਜ਼ਾਰ ਖਾਨ ਸੰਗਰੂਰ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਜਲੰਧਰ, ਬਿੱਕਰ ਸਿੰਘ ਮਾਖਾ ਮਾਨਸਾ, ਭੁਪਿੰਦਰਪਾਲ ਕੌਰ ਤਲਵੰਡੀ ਸਾਬੋ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਦੋਦਾ, ਸੂਬਾ ਪੈੱ੍ਰਸ ਸਕੱਤਰ ਕੰਵਲਜੀਤ ਸਿੰਘ ਸੰਗੋਵਾਲ ਚੁਣੇ ਗਏ¢ ਇਸ ਦੇ ਨਾਲ ਕੁੱਲ 41 ਮੈਂਬਰੀ ਨਵੀਂ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ¢ ਇਸ ਮੌਕੇ ਉੱਪਰ ਗੋਪਾਲ ਦੱਤ ਜੋਸ਼ੀ, ਜਤਿੰਦਰਪਾਲ ਅਤੇ ਸੁਰਜੀਤ ਸਿੰਘ ਗਗੜਾ ਪੈਨਸ਼ਨਰ ਆਗੂ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ-ਸਹਾਇਕ ਡਾਇਰੈਕਟਰ ਸੁਸ਼ੀਲ ਨਾਥ <br/> ਅਗਲੀ ਖ਼ਬਰ ਵਿਹਲੀ ਜਨਤਾ ਗਰੁੱਪ ਕਟਾਰ ਸਿੰਘ ਵਾਲਾ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>
Ad Position 24