ਦੋਰਾਹਾ, 3 ਜੂਨ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਪਿੰਡ ਬੁਆਣੀ ਵਾਸੀ ਸਾਬਕਾ ਫੌਜੀ ਬਲਜਿੰਦਰ ਸਿੰਘ ਪੁੱਤਰ ਮਾਸਟਰ ਮਲਕੀਤ ਸਿੰਘ ਨੇ ਘਰੇਲੂ ਝਗੜੇ ਦੇ ਚਲਦਿਆਂ, ਆਪਣੀ ਪਤਨੀ ਬਲਵਿੰਦਰ ਕੌਰ ਅਤੇ ਛੋਟੇ ਪੁੱਤਰ ਜਗਮੀਤ ਸਿੰਘ ਉਮਰ 26 ਸਾਲ ਦੇ ਗੋਲੀਆਂ ਮਾਰੀਆਂ | ਜਿਨਾਂ ਨੂੰ ਪਰਿਵਾਰ ਵੱਲੋਂ ਐਸ.ਪੀ.ਐਸ. ਹਸਪਤਾਲ ਪਹੁੰਚਦੇ ਕੀਤਾ ਗਿਆ | ਇਹ ਜਾਣਕਾਰੀ ਦੋਰਾਹਾ ਥਾਣੇ ਦੇ ਇੰਚਾਰਜ ਇਨਸਪੈਕਟਰ ਅਕਾਸ਼ ਦੱਤ ਨੇ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਨੂੰ ਅੰਜਾਮ ਦੇਣ ਬਾਅਦ ਬਲਜਿੰਦਰ ਸਿੰਘ ਘਰ ਦੇ ਵਿੱਚ ਖੜੀਆਂ ਦੋ ਕਾਰਾਂ ਦੇ ਸ਼ੀਸ਼ੇ ਭੰਨ ਕੇ ਆਪ ਫਰਾਰ ਹੋ ਗਿਆ | ਜਿਸ ਦੀ ਭਾਲ ਜਾਰੀ ਹੈ | ਖਬਰ ਲਿਖੇ ਜਾਣ ਤੱਕ ਜ਼ਖ਼ਮੀ ਮਾਂ, ਪੁੱਤਰ ਦੀ ਹਾਲਤ ਚਿੰਤਾ ਜਨਕ ਹੈ | ਇਸ ਸਮੇਂ ਡੀ.ਐਸ.ਪੀ.ਡੀ. ਮੋਹਿਤ ਸਿੰਗਲਾ ਨੇ ਖੰਨਾ ਤੋਂ ਆਪਣੀ ਟੀਮ ਨਾਲ ਪਹੁੰਚ ਕੇ ਫਰਾਂਸਿਕ ਜਾਂਚ ਸ਼ੁਰੂ ਕੀਤੀ |