ਪਾਇਲ, 3 ਜੂਨ (ਰਜਿੰਦਰ ਸਿੰਘ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਉੱਘੇ ਸਮਾਜ ਸੇਵੀ ਡਾ. ਸੁਰਿੰਦਰ ਸਿੰਘ ਸ਼ਾਹਪੁਰ ਦੇ ਮਾਤਾ ਜੋਗੇਸਵਰ ਕੌਰ ਜੋ ਕਿ ਪਿਛਲੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਜਿਨ੍ਹਾਂ ਨਮਿਤ ਰਖਵਾਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮੇਂ ਬਾਬਾ ਮਨਜੀਤ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਮਹਸ਼ੇਇੰਦਰ ਸਿੰਘ ਗਰੇਵਾਲ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਇੰਜੀ: ਜਗਦੇਵ ਸਿੰਘ ਬੋਪਾਰਾਏ ਨੇ ਸ਼ਰਧਾਜਲੀ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਜੋਗੇਸਵਰ ਕੌਰ ਜੋ ਕਿ ਬਹੁਤ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਧਾਰਮਿਕ ਖ਼ਿਆਲਾਂ ਦੇ ਮਾਲਕ ਸਨ | ਜਿਨ੍ਹਾਂ ਦੀ ਪਰਿਵਾਰ ਵਲੋਂ ਚੰਗੀ ਸੇਵਾ -ਸੰਭਾਲ ਦੇ ਸਦਕਾ ਹੀ ਮਾਤਾ ਜੋਗੇਸਵਰ ਕੌਰ 99 ਸਾਲ ਦੀ ਉਮਰ ਭੋਗ ਕੇ ਗਏ ਅਤੇ ਮਾਤਾ ਦੁਬਾਰਾ ਦਿੱਤੇ ਚੰਗੇ ਸੰਸਕਾਰਾਂ ਦੇ ਸਦਕਾ ਹੀ ਅੱਜ ਪਰਿਵਾਰ ਬੁਲੰਦੀਆਂ ਨੂੰ ਛੋਹ ਰਿਹਾ ਹੈ | ਉਨ੍ਹਾਂ ਕਿਹਾ ਕਿ ਡਾ. ਸੁਰਿੰਦਰ ਸਿੰਘ ਪਰਿਵਾਰ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਵਿਚੋਂ ਇੱਕ ਹੈ ਜਿਸ ਨੇ ਹਮੇਸ਼ਾ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਹੈ | ਇਸ ਮੌਕੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਡਾ. ਹਰਜਿੰਦਰ ਸਿੰਘ ਲਾਲ, ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਹਰਜੀਵਨਪਾਲ ਸਿੰਘ ਗਿੱਲ, ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਜਗਜੀਵਨਪਾਲ ਸਿੰਘ ਗਿੱਲ, ਸੰਦੀਪ ਸਿੰਘ ਰੁਪਾਲੋ, ਕਰਮਜੀਤ ਸਿੰਘ ਸੂਬਾ ਸੀਨੀ: ਮੀਤ ਪ੍ਰਧਾਨ, ਪ੍ਰਭਜੀਤ ਸਿੰਘ ਸੋਹੀ, ਡਾ. ਅਮਰੀਕ ਸਿੰਘ ਲੁਧਿਆਣਾ, ਮਨਜੀਤ ਸਿੰਘ ਘੁਡਾਣੀ, ਹਰਮਿੰਦਰ ਸਿੰਘ ਜਰਗ, ਜਗਦੇਵ ਸਿੰਘ ਪ੍ਰਧਾਨ, ਤਰਲੋਚਨ ਸਿੰਘ ਬੁਆਣੀ, ਮਨਜੀਤ ਸਿੰਘ ਮੰਡੀ ਅਫਸਰ, ਗੁਰਪ੍ਰੀਤ ਸਿੰਘ ਮਕਸੂਦੜਾ, ਨੇਤਰ ਸਿੰਘ ਸਰਪੰਚ, ਪਿੰ੍ਰਸੀਪਲ ਮੇਜਰ ਸਿੰਘ, ਭਵਨਦੀਪ ਸਿੰਘ ਜਰਗ, ਹਰਜੀਤ ਸਿੰਘ ਰਾਮਪੁਰ, ਪਰਮਜੀਤ ਸਿੰਘ, ਡਾ. ਦਰਸ਼ਨ ਸਿੰਘ, ਸੋਹਨ ਸਿੰਘ ਭੰਗੂ ਜਰਗ, ਸਰਪੰਚ ਪਰਮਿੰਦਰ ਸਿੰਘ ਭੱਠਲ, ਹਰਪ੍ਰੀਤ ਸਿੰਘ ਤੂਰ, ਪਿ੍ਤਪਾਲ ਸਿੰਘ ਕੋਟਲੀ, ਜਥੇਦਾਰ ਤਾਰਾ ਸਿੰਘ ਘੁਡਾਣੀ, ਜਥੇਦਾਰ ਬਲਵੰਤ ਸਿੰਘ ਘਲੋਟੀ, ਪ੍ਰਧਾਨ ਰਾਜਵੀਰ ਸਿੰਘ ਰੂਬਲ, ਜਥੇਦਾਰ ਜਗਦੇਵ ਸਿੰਘ ਦੋਬੁਰਜੀ, ਸਾਬਕਾ ਸਰਪੰਚ ਸੁਖਪਾਲ ਸਿੰਘ ਪਾਲੀ, ਸਾਬਕਾ ਸਰਪੰਚ ਅਮਨਦੀਪ ਸਿੰਘ ਟੋਨਾ, ਰਾਜਵੀਰ ਸਿੰਘ ਕਟਾਹਰੀ, ਮਹੰਤ ਚਮਕੌਰ ਦਾਸ ਸੁਧਾਰ, ਸਰਪੰਚ ਮਲਦੀਪ ਸਿੰਘ ਸ਼ਾਹਪੁਰ, ਪਿ੍ਸੀਪਲ ਅਮਰਜੀਤ ਸਿੰਘ ਘੁਡਾਣੀ, ਪਰਮਿੰਦਰ ਸਿੰਘ ਕਾਲਾ ਕੱਦੋਂ, ਡਾ. ਤਰਲੋਚਨ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ, ਮਨਤੇਗ ਸਿੰਘ, ਤਰਸੇਮ ਲਾਲ, ਭਾਰਤ ਭੂਸਨ, ਰਾਜਿੰਦਰ ਸਿੰਘ ਬੋਬੀ ਸ਼ਾਹਪੁਰ, ਅਵਤਾਰ ਸਿੰਘ ਧਮੋਟ, ਸਾਬਕਾ ਮੈਨੇਜਰ ਸੁਰਿੰਦਰ ਸਿੰਘ, ਗੁਰਦੀਪ ਸਿੰਘ ਮੋਨਟੀ, ਹਰਜਿੰਦਰ ਸਿੰਘ ਭੱਟੀ ਜੈਪੁਰਾ, ਰਾਏ ਸਿੰਘ ਪੰਚ, ਬਲਵੇਦ ਸਿੰਘ ਪੰਚ, ਹਰਸ਼ਦੀਪ ਸਿੰਘ ਸ਼ਾਹਪੁਰ ਅਤੇ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰਾ, ਇਲਾਕੇ ਦੇ ਪੰਚ, ਸਰਪੰਚ ਤੇ ਵੱਡੀ ਗਿਣਤੀ 'ਚ ਰਿਸ਼ਤੇਦਾਰ ਅਤੇ ਪੰਤਵੰਤੇ ਹਾਜਰ ਸਨ | ਸਟੇਜ ਸਕੱਤਰ ਦੀ ਭੁਮਿਕਾ ਜਥੇਦਾਰ ਮਨਜੀਤ ਸਿੰਘ ਘੁਡਾਣੀ ਵੱਲੋਂ ਨਿਭਾਈ ਗਈ |