20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਧੀਆ ਸੇਵਾਵਾਂ ਬਦਲੇ ਡਾਕਘਰ ਵਿਚ ਲੱਗੇ ਅਵਤਾਰ ਸਿੰਘ ਘੁੰਗਰਾਲੀ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 04-06-2025
ਖੰਨਾ, 3 ਜੂਨ (ਮਨਜੀਤ ਸਿੰਘ ਧੀਮਾਨ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਦੇ ਉਪ ਪ੍ਰਧਾਨ ਅਵਤਾਰ ਸਿੰਘ ਘੁੰਗਰਾਲੀ ਰਾਜਪੂਤਾਂ ਨੂੰ ਪੋਸਟ ਆਫਿਸ ਘੁੰਗਰਾਲੀ ਰਾਜਪੂਤਾਂ ਵਿਚ ਆਰ. ਪੀ. ਐਲ. ਆਈ. ਦਾ ਵਧੀਆ ਬਿਜ਼ਨਸ ਕਰਨ ਕਰਕੇ ਕੇਂਦਰੀ ਮੰਤਰੀ ਜਯੋਤੀ ਰਾਓ ਸਿੰਧੀਆ ਵੱਲੋਂ ਦਿੱਲੀ ਬੁਲਾ ਕੇ ਸਨਮਾਨਿਤ ਕੀਤਾ ਗਿਆ | ਅਵਤਾਰ ਸਿੰਘ ਵਲੋਂ ਆਰ. ਪੀ. ਐਲ. ਆਈ. ਦੇ ਬਿਜ਼ਨਸ ਵਿਚ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਇਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਪੂਰੇ ਭਾਰਤ ਵਿਚੋਂ ਸਿਰਫ਼ 20 ਬੀ. ਪੀ. ਐਮ ਨੂੰ ਚੁਣਿਆ ਗਿਆ ਜਿਸ ਵਿਚ ਅਵਤਾਰ ਸਿੰਘ ਘੁੰਗਰਾਲੀ ਦਾ ਨਾਮ ਵੀ ਸ਼ਾਮਲ ਹੋਇਆ | ਕੇਂਦਰੀ ਮੰਤਰੀ ਨੇ ਪੂਰੇ ਸਤਿਕਾਰ ਨਾਲ ਦਿੱਲੀ ਬੁਲਾ ਕੇ ਸਨਮਾਨਿਤ ਕੀਤਾ ਗਿਆ | ਅਵਤਾਰ ਸਿੰਘ ਨੇ ਲੁਧਿਆਣਾ ਮਫਾਸਿਲ ਡਵੀਜ਼ਨ ਦਾ ਨਾਮ ਰੌਸ਼ਨ ਨਹੀਂ ਕੀਤਾ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ, ਜਿੱਥੇ ਪੂਰੀ ਡਵੀਜ਼ਨ ਵਧਾਈ ਦੀ ਪਾਤਰ ਹੈ, ਉੱਥੇ ਆਲ ਇੰਡੀਆ ਗਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਵੱਲੋਂ ਵੀ ਅਵਤਾਰ ਸਿੰਘ ਨੂੰ ਬਹੁਤ ਮੁਬਾਰਕਾਂ ਮੁਫਾਸਿਲ ਡਵੀਜ਼ਨ ਵੱਲੋਂ ਦੇਹੜੂ ਐਸ. ਓ. ਵਿਚ ਪਾਰਟੀ ਕਰਕੇ ਸਮੂਹ ਸਟਾਫ਼ ਵੱਲੋਂ ਅਤੇ ਅਫ਼ਸਰ ਜਿਨ੍ਹਾਂ ਵਿਚ ਸੁਪਰਡੈਂਟ ਨਰਿੰਦਰ ਸਿੰਘ, ਏ. ਐਸ. ਪੀ. ਰਣਧੀਰ ਸਿੰਘ, ਇੰਸਪੈਕਟਰ ਅੰਜੂ ਬਾਲਾ, ਰਾਹੁਲ ਕੁਮਾਰ ਅਸਿਸਟੈਂਟ ਅਤੇ ਸੁਖਵਿੰਦਰ ਸਿੰਘ ਮੇਲ ਜੇ. ਈ. ਵੱਲੋਂ ਅਵਤਾਰ ਸਿੰਘ ਬੀ. ਪੀ. ਐਮ. ਦਾ ਸਨਮਾਨ ਕੀਤਾ ਗਿਆ | ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਤਿ੍ਸ਼ਨਾ ਦੇਵੀ ਐਮ. ਟੀ. ਐਸ., ਗੁਰਇਕਬਾਲ ਸਿੰਘ ਕਿਸ਼ਨਗੜ੍ਹ, ਜਸਵਿੰਦਰ ਸਿੰਘ ਭੌਰਲਾ, ਰਾਜਵਿੰਦਰ ਸਿੰਘ ਲਿਬੜਾ, ਰਣਜੀਤ ਸਿੰਘ ਮੋਹਨਪੁਰ, ਨੇਤਰ ਸਿੰਘ ਬੀਜਾ, ਸਲੋਨੀ ਬਾਹੋਮਾਜਰਾ, ਗੁਰਮੀਤ ਸਿੰਘ ਬਗਲੀ, ਰਹੌਣ ਅਤੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਦਵਿੰਦਰ ਸਿੰਘ ਕੁਲਾਰ, ਚਰਨਜੀਤ ਸਿੰਘ ਕੁਲਾਰ, ਜਗਰੂਪ ਸਿੰਘ ਕੁਲਾਰ, ਤਰਸੇਮ ਸਿੰਘ ਗਰੇਵਾਲ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਮਾਤਾ ਜੋਗੇਸਵਰ ਕੌਰ ਸ਼ਾਹਪੁਰ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਪ੍ਰਸਿੱਧ ਖਿਡਾਰੀ ਅਮਿਤ ਮਿੱਤਲ ਨੂੰ ਫੱਲੀ ਨੇ ਕੀਤਾ ਸਨਮਾਨਿਤ
Ad Position 24