ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਪ੍ਰਸਿੱਧ ਖਿਡਾਰੀ ਅਤੇ ਖੇਡ ਪ੍ਰਮੋਟਰ ਅਮਿਤ ਮਿੱਤਲ ਨੂੰ ਵਾਰਡ ਨੰਬਰ 24 ਦੇ ਕੌਂਸਲਰ ਪਤੀ ਅਤੇ ਸੀਨੀਅਰ ਭਾਜਪਾ ਆਗੂ ਅਨਿਲ ਦੱਤ ਫੱਲੀ ਨੇ ਸ਼ਹਿਰ ਦੇ ਸਮਾਜ ਸੇਵੀਆਂ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਗਿਆ | ਅਨਿਲ ਦੱਤ ਫੱਲੀ ਨੇ ਕਿਹਾ ਕਿ ਅਮਿਤ ਮਿੱਤਲ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ਹਿਰ ਵਿਚ ਖੇਡਾਂ ਸ਼ੁਰੂ ਕੀਤੀਆਂ ਗਈਆਂ | ਉਸ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾ ਯੋਗ ਹਨ | ਖੇਡਾਂ ਦੀ ਲੜੀ ਵਿਚ ਏ. ਐਸ. ਸਕੂਲ ਦੀ ਮਲੇਰਕੋਟਲਾ ਰੋਡ ਗਰਾਊਾਡ ਵਿਚ ਫੁੱਟਬਾਲ ਦੇ ਮੈਚ ਕਰਵਾਏ ਗਏ | ਜਿੱਥੇ ਦੂਰ ਦੂਰ ਤੋਂ ਖਿਡਾਰੀ ਆਏ | ਇਸ ਨਾਲ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਦੇ ਹਨ | ਅੱਜ ਦੇ ਸਮੇਂ ਵਿਚ ਅਜਿਹੇ ਕੰਮ ਕਰਨੇ ਬਹੁਤ ਹੀ ਮੁਸ਼ਕਿਲ ਹਨ | ਇਸ ਕਰਕੇ ਅਮਿੱਤ ਮਿੱਤਲ ਵਰਗੇ ਲੋਕਾਂ ਦਾ ਹਰ ਵਿਅਕਤੀ ਅਤੇ ਸਮਾਜਿਕ ਸੰਸਥਾਵਾਂ ਵਲੋਂ ਸਨਮਾਨ ਕਰਨਾ ਚਾਹੀਦਾ ਹੈ | ਇਸ ਮੌਕੇ ਤਰੁਣ ਲੂੰਬਾ, ਬੱਬਲਾ ਮਹਿਤਾ, ਬਿੰਨੀ ਮਲਹੋਤਰਾ, ਹਰੀਸ਼ ਮੋਹਿੰਦਰੂ, ਡਾ. ਅਨਿਲ ਜੋਸ਼ੀ, ਸੰਦੀਪ ਨੀਟਾ ਸ਼ਰਮਾ, ਬਾਲ ਕਿ੍ਸ਼ਨ ਬਾਲੀ, ਵਿਨੋਦ ਵਿੱਜ, ਰਜਨੀਸ਼ ਭਾਰਦਵਾਜ, ਹਰਪ੍ਰੀਤ ਸਿੰਘ ਹੈਪੀ, ਗਰੁਵਿੰਦਰ ਮੁੰਡੀ ਸ਼ਾਹਪੁਰੀਆ, ਗੁਰਪ੍ਰੀਤ ਸੱਤੂ, ਧਾਨੀ ਸਲਾਨਾ, ਚਕਸ਼ੂ ਫੱਲੀ, ਲਵਿਸ਼ ਵੋਹਰਾ, ਪਿ੍ਯੰਸ਼ੂ, ਸ਼ਿਵਾਨਸ਼ੂ, ਹਰਸ਼ ਵਿੱਜ, ਸੋਨੰੂ ਜੌਹਰ ਅਤੇ ਰਣਦੀਪ ਹਾਜ਼ਰ ਸਨ |