ਸਮਰਾਲਾ, 3 ਸਤੰਬਰ (ਗੋਪਾਲ ਸੋਫਤ)-ਬੀਤੇ ਦਿਨੀਂ ਚੰਡੀਗੜ੍ਹ ਵਿਖੇ ਗਲੋਬਲ ਐਫੀਲੀਏਸ਼ਨ ਸਮਿਟ 2025 ਅਧੀਨ ਵੱਖ-ਵੱਖ ਸਕੂਲਾਂ ਦੇ ਐਕਸੀਲੈਂਟ ਐਜੂਕੇਟਰਸ ਨੂੰ ਸਨਮਾਨਿਤ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਆ¢ ਜਿਸ ਵਿਚ ਸੰਤ ਕਿਰਪਾਲ ਸਿੰਘ ਪਬਲਿਕ ਸਕੂਲ ਨੀਲੋਂ ਦੇ ਪਿ੍ੰਸੀਪਲ ਜਸਵੀਰ ਕੌਰ ਮਾਨ ਨੂੰ ਗਲੋਬਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਪਿ੍ੰਸੀਪਲ ਜਸਵੀਰ ਕੌਰ ਮਾਨ ਨੇ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ¢ ਸਕੂਲ ਸਟਾਫ਼ ਵਲੋਂ ਕਰਵਾਈ ਜਾਂਦੀ ਸਖ਼ਤ ਮਿਹਨਤ ਸਦਕਾ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਮੁਕਾਬਲਿਆਂ ਆਦਿ ਹਰ ਖੇਤਰ 'ਚ ਮੱਲਾਂ ਮਾਲ ਰਹੇ ਹਨ ਅਤੇ ਇਹ ਐਵਾਰਡ ਸਾਡੇ ਸਕੂਲ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦਾ ਨਤੀਜਾ ਹੋਣ ਦੇ ਨਾਲ ਨਾਲ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਾ ਹੈ ¢ ਪਿ੍ੰਸੀਪਲ ਜਸਵੀਰ ਕੌਰ ਮਾਨ ਨੂੰ ਮਿਲੇ ਇਸ ਸਨਮਾਨ ਲਈ ਸਕੂਲ ਦੇ ਪ੍ਰਧਾਨ ਸੰਤ ਬਾਬਾ ਅਮਨਦੀਪ ਸਿੰਘ, ਮੈਨੇਜਮੈਂਟ ਕਮੇਟੀ ਦੇ ਮੈਂਬਰ ਅਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸੇਖੋਂ ਅਤੇ ਪਲਵਿੰਦਰ ਸਿੰਘ ਹਾਰਾ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ¢