25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੇਹਲੋਂ ਦੀਆਂ ਸੜਕਾਂ 'ਚ ਪਏ ਟੋਇਆਂ 'ਚ ਖੜੇ੍ਹ ਪਾਣੀ ਨੇ ਟੋਭਿਆਂ ਦਾ ਰੂਪ ਧਾਰਿਆ

Ad Position 21
No active advertisement
ਅਜੀਤ ਡੈਸਕ 04-09-2025
ਡੇਹਲੋਂ, 3 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਕਸਬਾ ਡੇਹਲੋਂ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਬੇਹੱਦ ਤਰਸਯੋਗ ਹਾਲਤ ਤੋਂ ਪਿਛਲੇ ਲੰਮੇ ਸਮੇਂ ਤੋਂ ਜਾਣੂ ਹੋਣ ਦੇ ਬਾਵਜੂਦ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ¢ ਜ਼ਿਕਰਯੋਗ ਹੈ ਕਿ ਡੇਹਲੋਂ ਤੋਂ ਵਾਇਆ ਕਿਲ੍ਹਾ ਰਾਏਪੁਰ ਹੋ ਕੇ ਜਾਂਦੀ ਪੱਖੋਵਾਲ ਸੜਕ ਸਥਿਤ ਕਈ ਬੈਂਕਾਂ, ਕੀਟਨਾਸ਼ਕ ਦਵਾਈ ਵਿਕਰੇਤਾ ਸਮੇਤ ਹੋਰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਦੇ ਸਾਹਮਣੇ ਖੜੇ ਪਾਣੀ ਨੇ ਜਿੱਥੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਸ ਦੇ ਨਾਲ ਹੀ ਵਾਹਨਾਂ ਸਮੇਤ ਆਉਣ ਜਾਣ ਵਾਲੇ ਰਾਹਗੀਰ ਬੇਹੱਦ ਦੁਖੀ ਨਜ਼ਰ ਆ ਰਹੇ ਹਨ¢ ਇਸ ਸੜਕ 'ਤੇ ਸਟੇਟ ਬੈਂਕ ਆਫ਼ ਇੰਡੀਆ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ਼ ਬੈਂਕ ਸਮੇਤ ਵੱਡੀ ਗਿਣਤੀ 'ਚ ਆਈਲੈਟਸ ਸੈਂਟਰ, ਕੀੜੇਮਾਰ ਦਵਾਈਆਂ ਸਮੇਤ ਰੋਜ਼ਾਨਾ ਵਰਤੋਂ 'ਚ ਆਉਂਦੀਆਂ ਵਸਤਾਂ ਖ਼ਰੀਦਣ ਲਈ ਲੋਕਾਂ ਦਾ ਡੇਹਲੋਂ ਨੂੰ ਆਉਣਾ ਜਾਣਾ ਬਣਿਆ ਰਹਿੰਦਾ ਹੈ | ਪਰ ਸੜਕ ਦੀ ਮੁਰੰਮਤ ਦਾ ਕੰਮ ਬੇਹੱਦ ਮਾੜਾ ਹੋਣ ਕਾਰਨ ਮੁੜ ਪਾਣੀ ਖੜਨ ਨਾਲ ਲੋਕਾਂ ਨੂੰ ਲੰਘਣ ਵਿਚ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ ¢ ਨਿੱਤ ਦਿਨ ਇਨ੍ਹਾਂ ਟੋਇਆਂ 'ਚ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਈ ਮੋਟਰਸਾਈਕਲ 'ਤੇ ਸਵਾਰ ਪਿੱਛੇ ਬੈਠੀਆਂ ਔਰਤਾਂ ਦੇ ਡਿਗ ਜਾਣ ਨਾਲ ਜ਼ਖਮੀ ਹੋ ਜਾਣਾ ਆਮ ਗੱਲ ਹੈ | ਪਰ ਵਿਭਾਗ ਵਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੱਡੇ-ਵੱਡੇ ਟੋਇਆਂ ਨੂੰ ਭਰਨ ਦੀ ਵੀ ਲੋੜ ਨਹੀ ਸਮਝੀ ਜਾ ਰਹੀ ¢ ਇਸੇ ਤਰਾਂ ਸਥਾਨਕ ਸ਼ਿਵ ਮੰਦਿਰ ਤੋਂ ਰੁੜਕਾ ਚੌਂਕ ਨੂੰ ਜਾਣ ਵਾਲੀ ਵਿਚਕਾਰਲੀ ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਸੜਕ ਦੀ ਹਾਲਤ ਵੀ ਬੇਹੱਦ ਤਰਸਯੋਗ ਬਣੀ ਚੁੱਕੀ ਹੈ, ਜਿਸ ਨੂੰ ਕਈ ਵਾਰੀ ਆਸ-ਪਾਸ ਦੇ ਦੁਕਾਨਦਾਰਾਂ ਵਲੋਂ ਇੱਟਾਂ ਰੋੜੇ ਸੁੱਟ ਕੇ ਟੋਇਆਂ ਨੂੰ ਭਰਨ ਦੇ ਯਤਨ ਕੀਤੇ ਗਏ | ਪਰ ਹੁਣ ਉਕਤ ਸੜਕ 'ਤੇ ਐਨੇ ਵੱਡੇ ਟੋਏ ਪੈ ਚੁੱਕੇ ਹਨ ਕਿ ਆਮ ਵਾਹਨਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਚੁੱਕਾ ਹੈ ¢ ਇਲਾਕੇ ਦੇ ਲੋਕਾਂ ਸਮੇਤ ਵਾਹਨ ਚਾਲਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਇਸ ਮੁਸ਼ਕਿਲ ਵੱਲ ਤੁਰੰਤ ਧਿਆਨ ਦੇ ਕੇ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪਿ੍ੰਸੀਪਲ ਜਸਵੀਰ ਕੌਰ ਮਾਨ ਗਲੋਬਲ ਐਜੂਕੇਟਰ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
Ad Position 24