25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬੋਪਾਰਾਏ ਖੁਰਦ ਵਿਖੇ ਭਾਰੀ ਬਰਸਾਤ ਕਾਰਨ 2 ਮਕਾਨਾਂ ਦੀ ਡਿੱਗੀ ਛੱਤ

Ad Position 21
No active advertisement
ਅਜੀਤ ਡੈਸਕ 04-09-2025
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਪਿੰਡਾਂ 'ਚ ਬਣੇ ਕੱਚੇ ਮਕਾਨ ਡਿੱਗਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ | ਜਿਸ ਤਹਿਤ ਰਾਏਕੋਟ ਦੇ ਪਿੰਡ ਬੋਪਾਰਾਏ ਖੁਰਦ ਵਿਖੇ ਕਮਲਜੀਤ ਕੌਰ (35) ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹਨ, ਉਨ੍ਹਾਂ ਦੇ ਮਕਾਨ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਮਕਾਨ ਦਾ ਇਕ ਕਮਰਾ ਡਿੱਗ ਚੁੱਕਾ ਹੈ, ਜਦਕਿ ਦੂਸਰੇ ਕਮਰੇ ਦੀ ਹਾਲਤ ਵੀ ਤਰਸਯੋਗ ਬਣ ਚੁੱਕੀ ਹੈ | ਇਸ ਤੋਂ ਇਲਾਵਾ ਇਸੇ ਪਿੰਡ ਦੀ ਹੀ ਵਿਧਵਾ ਔਰਤ ਫਿਨੋ ਕੌਰ ਪਤਨੀ ਸਵ: ਪ੍ਰੀਤਮ ਸਿੰਘ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਵੀ ਹਾਲਤ ਤਰਸਯੋਗ ਹੈ, ਜਿਸ ਵਿਚੋਂ ਮਕਾਨ ਦਾ ਕੁਝ ਹਿੱਸਾ ਢਹਿ-ਢੇਰੀ ਹੋ ਗਿਆ ਹੈ | ਦੱਸਣਯੋਗ ਹੈ ਕਿ ਦੋਵੇਂ ਪਰਿਵਾਰ ਮਨਰੇਗਾ ਮਜ਼ਦੂਰ ਹਨ, ਜਿੰਨ੍ਹਾਂ ਦੇ ਮਕਾਨਾਂ ਦੀ ਹਾਲਤ ਤਰਸਯੋਗ ਹੋਣ ਕਰਕੇ ਦੋਵੇਂ ਮਜ਼ਦੂਰ ਪਰਿਵਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਲੰਗਰ ਹਾਲ ਵਿਚ ਮਕਾਨ ਦੇ ਸਮਾਨ ਸਮੇਤ ਪਰਿਵਾਰ ਨਾਲ ਰੈਣ-ਬਸੇਰਾ ਕਰ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਐੱਸ.ਡੀ.ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਪੱਕੇ ਮਕਾਨ ਬਣਾਉਣ ਦੀ ਯੋਜਨਾ ਵਿਚ ਸ਼ਾਮਿਲ ਕਰਕੇ ਲਾਭ ਦਿੱਤਾ ਜਾਵੇ | ਇਸ ਸਬੰਧੀ ਪਿੰਡ ਦੇ ਸਰਪੰਚ ਨਾਇਬ ਸਿੰਘ ਝੱਲੀ ਨੇ ਆਖਿਆ ਕਿ ਇਹ ਪਰਿਵਾਰ ਅਤਿ ਗਰੀਬ ਵਰਗ ਵਿਚ ਆਉਂਦੇ ਹਨ | ਇਸ ਲਈ ਰਾਏਕੋਟ ਸਿਵਲ ਪ੍ਰਸ਼ਾਸਨ ਇੰਨ੍ਹਾਂ ਪਰਿਵਾਰਾਂ ਨੂੰ ਨਵੇਂ ਮਕਾਨ ਉਸਾਰਨ ਲਈ ਗ੍ਰਾਂਟ ਜਾਰੀ ਕਰੇ ਤਾਂ ਜੋ ਇਹ ਲੋੜਵੰਦ ਪਰਿਵਾਰ ਆਪਣਾ ਜੀਵਨ ਪੱਧਰ ਸੁਧਾਰ ਸਕਣ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਮਾਣੂੰਕੇ ਵਲੋਂ ਏ.ਡੀ.ਸੀ. ਤੇ ਐੱਸ.ਡੀ.ਐੱਮ. ਨਾਲ ਦਰਿਆ ਦੇ ਬੰਨ੍ਹ ਦਾ ਦੌਰਾ ਅਗਲੀ ਖ਼ਬਰ ਇਲਾਕਾ ਚੌਂਕੀਮਾਨ 'ਚ ਹੋ ਰਹੀ ਬਾਰਿਸ਼ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ
Ad Position 24