ਸਾਹਨੇਵਾਲ, 23 ਸਤੰਬਰ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ | ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਵੱਲੋਂ ਹਲਕਾ ਸਾਹਨੇਵਾਲ ਦੇ ਸਰਕਲ ਇੰਚਾਰਜ ਨਿਯੁਕਤ ਕੀਤੇ ਗਏ, ਜਿਸ ਵਿਚ ਸਾਹਨੇਵਾਲ ਸਰਕਲ ਦੇ ਪ੍ਰਧਾਨ ਸਾਬਕਾ ਕੌਂਸਲਰ ਮਾਸਟਰ ਅਸ਼ੋਕ ਕੁਮਾਰ, ਜਥੇਦਾਰ ਗੁਰਚਰਨ ਸਿੰਘ ਸਰਕਲ ਮੇਹਰਬਾਨ ਦੇ ਪ੍ਰਧਾਨ, ਜਥੇਦਾਰ ਹਰਚਰਨ ਸਿੰਘ ਸਰਕਲ ਜਿਉਣੇਵਾਲ, ਅੰਮਿ੍ਤਪਾਲ ਸਿੰਘ ਸਰਕਲ ਭਾਮੀਆਂ ਕਲਾਂ ਦੇ ਪ੍ਰਧਾਨ, ਅਵਤਾਰ ਸਿੰਘ ਸਰਕਲ ਕੁਹਾੜਾ ਦੇ ਪ੍ਰਧਾਨ, ਸਰਬਜੀਤ ਸਿੰਘ ਸਰਕਲ ਮੱਤੇਵਾੜੇ ਦੇ ਪ੍ਰਧਾਨ, ਰਾਜ ਸਿੰਘ ਲੱਖੋਵਾਲ ਸਰਕਲ ਲੱਖੋਵਾਲ ਦੇ ਪ੍ਰਧਾਨ, ਹਰਿੰਦਰ ਸਿੰਘ ਰਾਜੂ ਛੰਦੜਾ ਸਰਕਲ ਕਟਾਣੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸਿਮਰ ਢਿੱਲੋਂ, ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ, ਗਗਨਦੀਪ ਸਿੰਘ ਢਿੱਲੋਂ ਸਰਪੰਚ, ਬਲਵਿੰਦਰ ਸਿੰਘ ਮਾਸਟਰ, ਰਮਨ ਕੁਮਾਰ, ਰਾਜਨ ਭਾਟੀਆ, ਅਜਮੇਰ ਸਿੰਘ ਲਾਲੀ ਸਾਬਕਾ ਸਰਪੰਚ ਕੁਹਾੜਾ, ਰਣਜੀਤ ਸਿੰਘ ਰਾਮਗੜ੍ਹ, ਜਗਮੋਹਣ ਸਿੰਘ ਝਾਬੇਵਾਲ, ਨਰਿੰਦਰ ਸਿੰਘ ਨਿੰਦੀ ਸੰਧੂ ਬੱਗਾ ਸਾਹਨੇਵਾਲ ਜਗਜੀਤ ਸਿੰਘ ਸੰਧੂ, ਸਚਿਨ ਭਾਗਪੁਰ ਜਸਵਿੰਦਰ ਸਿੰਘ ਸਾਬਕਾ ਸਰਪੰਚ ਬਿਲਗਾ ਜਿੰਦੀ ਕੋਚ ਸੁਖੀ ਕਨੇਚ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |