03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬੈਡਮਿੰਟਨ ਟੂਰਨਾਮੈਂਟ 'ਚ ਸਮਰਾਲਾ ਦਾ ਹਰਸ਼ਬੀਰ ਸਿੰਘ ਢਿੱਲੋਂ ਚੈਂਪੀਅਨ ਬਣਿਆ

Ad Position 21
No active advertisement
ਅਜੀਤ ਡੈਸਕ 25-09-2025
ਸਮਰਾਲਾ, 24 ਸਤੰਬਰ (ਗੋਪਾਲ ਸੋਫਤ)-ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਵਿਚ ਇੰਡੀਅਨ ਆਇਲ ਪੰਜਾਬ ਸਟੇਟ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵਲੋਂ ਕਰਵਾਏ ਇਹ ਤਿੰਨ ਦਿਨਾਂ ਟੂਰਨਾਮੈਂਟ 21, 22 ਅਤੇ 23 ਸਤੰਬਰ ਨੂੰ ਜਲੰਧਰ ਦੇ ਰਾਏ ਯਾਦਾ ਹੰਸ ਰਾਜ ਬੈਡਮਿੰਟਨ ਸਟੇਡੀਅਮ ਵਿਚ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ 23 ਜ਼ਿਲਿ੍ਹਆਂ ਦੇ 250 ਖਿਡਾਰੀਆਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਕੁੱਲ ਈਵੈਂਟਾਂ ਵਿਚ 304 ਮੈਚ ਖੇਡੇ ਗਏ ¢ 13 ਸਾਲ ਤੋਂ ਘੱਟ ਉਮਰ ਵਰਗ ਵਿਚ ਸਮਰਾਲਾ ਦੀ ਰਿਐਤ ਬੈਡਮਿੰਟਨ ਅਕੈਡਮੀ ਦੇ ਹਰਸ਼ਬੀਰ ਸਿੰਘ ਢਿੱਲੋਂ ਸਿੰਗਲ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਚੈਂਪੀਅਨ ਬਣਿਆ ਅਤੇ ਡਬਲ ਵਿਚ ਹਰਸ਼ਬੀਰ ਸਿੰਘ ਢਿੱਲੋਂ ਤੇ ਹਰਸ਼ਦੀਪ ਸਿੰਘ ਪਟਿਆਲਾ ਦੀ ਜੋੜੀ ਚੈਂਪੀਅਨ ਬਣੀ ¢ ਉਪਰੰਤ ਐੱਮ. ਸੀ. ਜੇ. ਕਮਿਸ਼ਨਰ ਸੰਦੀਪ ਰਿਸ਼ੀ (ਆਈ. ਏ. ਐੱਸ) ਨੇ ਜੇਤੂਆਂ ਨੂੰ ਇਨਾਮ ਵੰਡੇ, ਬੱਚਿਆਂ ਦੇ ਸੰਪੂਰਨ ਵਿਕਾਸ ਵਿਚ ਖੇਡਾਂ ਦੀ ਮਹੱਤਤਾ ਦੀ ਪ੍ਰਸ਼ੰਸਾ ਕੀਤੀ¢ ਇਨ੍ਹਾਂ ਖਿਡਾਰੀਆਂ ਦਾ ਰਿਐਤ ਬੈਡਮਿੰਟਨ ਅਕੈਡਮੀ ਸਮਰਾਲਾ ਵਿਖੇ ਪਹੁੰਚਣ 'ਤੇ ਅਕੈਡਮੀ ਦੇ ਕੋਚ ਅਜੇਪਾਲ ਸਿੰਘ ਰਿਐਤ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਉਪਕਾਰ ਸਿੰਘ ਗਰੇਵਾਲ, ਕਪਿਲ ਖੁੱਲਰ, ਨਰਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਮਾਛੀਵਾੜਾ, ਹਰਿੰਦਰ ਸਿੰਘ ਪਟਿਆਲਾ ਅਤੇ ਉਂਕਾਰ ਵਰਮਾ ਨੇ ਬੱਚਿਆਂ ਦਾ ਸਵਾਗਤ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਸੋਮਲ ਖੇੜੀ ਵਿਖੇ ਭਗਵਤੀ ਜਾਗਰਣ 27 ਸਤੰਬਰ ਨੂੰ ਅਗਲੀ ਖ਼ਬਰ ਅਵਤਾਰ ਸਿੰਘ ਗਰਚਾ ਸ਼੍ਰੋਮਣੀ ਅਕਾਲੀ ਦਲ ਦੇ ਕੁਹਾੜਾ ਸਰਕਲ ਦੇ ਪ੍ਰਧਾਨ ਨਿਯੁਕਤ
Ad Position 24