03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੋਮਲ ਖੇੜੀ ਵਿਖੇ ਭਗਵਤੀ ਜਾਗਰਣ 27 ਸਤੰਬਰ ਨੂੰ

Ad Position 21
No active advertisement
ਅਜੀਤ ਡੈਸਕ 25-09-2025
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)-ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਸੋਮਲ ਖੇੜੀ ਵਲੋਂ 9ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਜੈ ਮਾਂ ਨੈਣਾਂ ਦੇਵੀ ਜਾਗਰਣ ਕਮੇਟੀ ਸੋਮਲ ਖੇੜੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ 27 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਦੇ ਖੇਡ ਮੈਦਾਨ ਵਿਖੇ ਇਹ 9ਵਾਂ ਮਾਂ ਭਗਵਤੀ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ | ਮਹਾਂਮਾਈ ਦੇ ਦਰਬਾਰ ਦੀ ਜੋਤੀ ਪ੍ਰਚੰਡ ਦੀ ਰਸਮ ਰਾਤ 8 ਵਜੇ ਡੇਰਾ ਬਾਬਾ ਰਾਮੇਸ਼ਵਰਗਿਰੀ ਦੇ ਗੱਦੀਨਸ਼ੀਨ ਬਾਬਾ ਸਰੂਪਾਨੰਦ ਕਰਨਗੇ | ਇਸ ਮੌਕੇ ਅੰਤਰਰਾਸ਼ਟਰੀ ਲੋਕ ਗਾਇਕ ਕੰਠ ਕਲੇਰ ਅਤੇ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਅੰਮਿ੍ਤਪਾਲ ਜਰਗੀਆ ਮਹਾਂਮਾਈ ਦਾ ਗੁਣਗਾਨ ਕਰਨਗੇ | ਉਨ੍ਹਾਂ ਕਿਹਾ ਕਿ ਮਾਂ ਭਗਵਤੀ ਵਿਸ਼ਾਲ ਜਾਗਰਣ ਕਰਵਾਉਣ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਜਾਗਰਣ ਦੀ ਪ੍ਰੰਪਰਾ ਅਨੁਸਾਰ ਭਜਨ ਗਾਇਕ ਅੰਮਿ੍ਤਪਾਲ ਜਰਗੀਆ ਨੂੰ ਅੱਜ 'ਡਲ' ਭੇਟ ਕੀਤੇ ਗਏ | ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ, ਖਜ਼ਾਨਚੀ ਸੁਰਿੰਦਰ ਸਿੰਘ ਸੋਨੀ, ਜਗਦੇਵ ਕੁਮਾਰ ਜੱਗਾ, ਹਰਪ੍ਰੀਤ ਸਿੰਘ ਹੈਪੀ, ਮਨਪ੍ਰੀਤ ਸਿੰਘ ਜੱਸਾ, ਜਸਵੀਰ ਸਿੰਘ ਕਾਕਾ, ਜਗਤਾਰ ਸਿੰਘ ਤਾਰਾ, ਚਮਕੌਰ ਸਿੰਘ ਭੰਗੂ, ਜਸਪਾਲ ਸਿੰਘ ਪੱਪੂ ਤੇ ਜੋਗਿੰਦਰ ਸਿੰਘ ਆਜ਼ਾਦ ਜਰਗ ਹਾਜ਼ਰ ਸਨ | ਇਸ ਜਾਗਰਣ ਦਾ ਲਾਇਵ ਟੈਲੀਕਾਸਟ ਸੁਖਰਾਜ ਸਟੂਡੀਓ ਮਲੌਦ ਵੱਲੋਂ ਆਪਣੇ ਚੈਨਲ 'ਤੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਬੈਡਮਿੰਟਨ ਟੂਰਨਾਮੈਂਟ 'ਚ ਸਮਰਾਲਾ ਦਾ ਹਰਸ਼ਬੀਰ ਸਿੰਘ ਢਿੱਲੋਂ ਚੈਂਪੀਅਨ ਬਣਿਆ
Ad Position 24