25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਲੋਂ ਐੱਲ. ਐੱਸ. ਐੱਸ. ਸੀ. ਮੁਕਾਬਲੇ 'ਚ ਜਿੱਤਾਂ ਦਰਜ

Ad Position 21
No active advertisement
ਅਜੀਤ ਡੈਸਕ 03-11-2025
ਡੇਹਲੋਂ, 2 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਨੇ ਲੁਧਿਆਣਾ ਦੇ ਜੀ. ਐੱਮ. ਟੀ. ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਏ ਐੱਲ. ਐੱਸ. ਐੱਸ. ਸੀ. ਮੁਕਾਬਲੇ ਦੌਰਾਨ ਵਿਲੱਖਣ ਪ੍ਰਦਰਸ਼ਨ ਕਰਦਿਆਂ ਸਫਲਤਾ ਹਾਸਿਲ ਕੀਤੀ ਹੈ¢ ਸਕੂਲ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੌਰਾਨ ਪਰਮਵੀਰ ਸਿੰਘ ਅੰਡਰ-14 ਨੇ ਗੋਲਾ ਸੁੱਟਣ ਮੁਕਾਬਲੇ ਵਿਚ ਸੋਨ ਤਗਮਾ, ਸ਼ਰਨਵੀਰ ਸਿੰਘ ਅੰਡਰ-17 ਨੇ 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ ਲੰਬੀ ਛਾਲ ਮੁਕਾਬਲੇ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ¢ ਵਿਦਿਆਰਥੀਆਂ ਦੇ ਸਰਵੋਤਮ ਪ੍ਰਦਰਸ਼ਨ ਤੇ ਸਕੂਲ ਕਮੇਟੀ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਪੈਰਾਗੌਨ ਸਕੂਲ ਅੰਦਰ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਦੇ ਉਪਰਾਲੇ ਜਾਰੀ ਹਨ¢ ਇਸ ਸਮੇਂ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਕਿਹਾ ਕਿ ਪੈਰਾਗੌਨ ਇੰਟਰਨੈਸ਼ਨਲ ਸਕੂਲ ਅੰਦਰ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਚਮਕ ਹਾਸਿਲ ਕਰਨ ਲਈ ਹਰ ਸੰਭਵ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ¢ ਇਸ ਸਮੇਂ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਖਿਡਾਰੀਆਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਕੋਚਾਂ ਵਲੋਂ ਕਰਵਾਈ ਮਿਹਨਤ ਲਈ ਉਸਾਰੂ ਯਤਨਾਂ ਦੀ ਸ਼ਲਾਘਾ ਕੀਤੀ ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਵਲੋਂ ਲਿਆ ਫ਼ੈਸਲਾ ਲੋਕਤੰਤਰੀ ਸਭਿਆਚਾਰ ਦਾ ਘਾਣ-ਜਥੇਦਾਰ ਘਲੋਟੀ/ਝੱਮਟ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਲਵੇ-ਜਗਜੀਤ ਸਿੰਘ/ਗੁਰਪ੍ਰੀਤ...
Ad Position 24