19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਯੂਥ ਕਾਂਗਰਸ ਹਲਕਾ ਪਾਇਲ ਦੇ ਸਾਬਕਾ ਪ੍ਰਧਾਨ ਲੰਢਾ ਵਲੋ ਜ਼ੋਨ ਬੁਆਣੀ ਦੇ ਪਿੰਡਾਂ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 08-12-2025
ਦੋਰਾਹਾ, 7 ਦਸੰਬਰ (ਮਨਜੀਤ ਸਿੰਘ ਗਿੱਲ)-ਯੂਥ ਕਾਂਗਰਸ ਹਲਕਾ ਪਾਇਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸਰਪੰਚ ਗਗਨਦੀਪ ਸਿੰਘ ਲੰਢਾ ਬਲਾਕ ਸੰਮਤੀ ਜੋਨ ਬੁਆਣੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ | ਉਨ੍ਹਾਂ ਅੱਜ ਬਲਾਕ ਸੰਮਤੀ ਦੋਰਾਹਾ ਦੇ ਸਾਬਕਾ ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਸਾਬਕਾ ਸਰਪੰਚ ਦਲਜੀਤ ਸਿੰਘ ਰੋਲ ਅਤੇ ਸਾਬਕਾ ਸਰਪੰਚ ਸ਼ਰਨਜੀਤ ਸ਼ਰਨਜੀਤ ਸਿੰਘ ਗੁਰਦਿੱਤਪੁਰਾ ਆਦਿ ਆਗੂਆਂ ਨਾਲ ਜੋਨ ਬਾਣੀ ਦੇ ਪਿੰਡਾਂ ਰੋਲ, ਭੱਠਲ, ਗੁਰਦਿੱਤਪਰਾ, ਲੰਢਾ ਅਤੇ ਬੁਆਣੀ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਸੱਤਾ ਤੋਂ ਪਹਿਲਾ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਪੰਜਾਬ ਅੰਦਰ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਪੰਜਾਬ ਵਾਸੀ ਫਿਰ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ | ਇਸ ਮੌਕੇ ਸੁਖਦੇਵ ਸਿੰਘ ਬਾਰੀਆ, ਸਾਧੂ ਸਿੰਘ ਬੁਆਣੀ , ਜੋਰਾ ਸਿੰਘ ਸਾਬਕਾ ਪੰਚ, ਬਚਿੱਤਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੁੱਖਾ, ਨਿਰਮਲ ਸਿੰਘ ਭੱਠਲ, ਲਾਡੀ ਭੱਠਲ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਭਜਨ ਸਿੰਘ, ਰਾਕਾ ਭੱਠਲ, ਦੇਵਿੰਦਰ ਸਿੰਘ, ਲਵੀ ਭੱਠਲ, ਸੋਨੀ ਭੱਠਲ, ਗੁਰਚਰਨ ਸਿੰਘ, ਡਾਕਟਰ ਕਰਮਜੀਤ ਸਿੰਘ, ਸੀਰਾ ਭੱਠਲ ਅਤੇ ਜੀਤ ਸਿੰਘ ਚੌਧਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਭੁਪਿੰਦਰ ਸਿੰਘ ਰਾਠੌਰ ਦੇ ਹੱਕ 'ਚ ਕੀਤੀਆਂ ਮੀਟਿੰਗਾਂ ਨੇ ਧਾਰਿਆ ਰੈਲੀ ਦਾ... ਅਗਲੀ ਖ਼ਬਰ ਪੱਤਰਕਾਰ ਸੁਖਵਿੰਦਰ ਸਿੰਘ ਸਲੌਦੀ ਨੂੰ ਗਹਿਰਾ ਸਦਮਾ, ਭਰਾ ਦੀ ਮੌਤ
Ad Position 24