19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਉਮੀਦਵਾਰ ਸਰਪੰਚ ਰਿੰਕੂ ਸੇਹ ਨੇ ਬਗ਼ਲੀ ਕਲਾਂ ਵਿਖੇ ਕੀਤਾ ਵੋਟਰਾਂ ਨਾਲ ਰਾਬਤਾ ਕਾਇਮ

Ad Position 21
No active advertisement
ਅਜੀਤ ਡੈਸਕ 08-12-2025
ਬੀਜਾ, 7 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਮੁੱਤੋਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਨੌਜਵਾਨ ਉਮੀਦਵਾਰ ਜਗਰੂਪ ਸਿੰਘ ਰਿੰਕੂ ਸਰਪੰਚ ਸੇਹ, ਬਗਲੀ ਕਲਾਂ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਮਨਦੀਪ ਸਿੰਘ ਮੋਨੂੰ ਦੀ ਹਾਜ਼ਰੀ ਵਿੱਚ ਪੁੱਜੇ | ਜਿੱਥੇ ਨਗਰ ਨਿਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ ਹਾਜ਼ਰ ਨਗਰ ਦੇ ਲੋਕਾਂ ਨੇ ਸਮਰਥਨ ਦਾ ਇਜ਼ਹਾਰ ਕਰਦੇ ਹੋਏ ਆਪ ਪਾਰਟੀ ਦੀ ਕਾਰਗੁਜ਼ਾਰੀ 'ਤੇ ਸੰਤੁਸ਼ਟੀ ਦੀ ਮੋਹਰ ਲਗਾਈ | ਇਸ ਮੌਕੇ ਉਮੀਦਵਾਰ ਜਗਰੂਪ ਸਿੰਘ ਰਿੰਕੂ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਗਤਾਰ ਸਿੰਘ ਵਿਧਾਇਕ ਸਮਰਾਲਾ ਦੀ ਅਗਾਂਹ ਵਾਧੂ ਸੋਚ ਅਨੁਸਾਰ ਇਕ ਨੌਜਵਾਨ ਨੂੰ ਚੋਣ ਮੈਦਾਨ ਵਿੱਚ ਮੌਕਾ ਦੇ ਕੇ ਸਨਮਾਨਿਤ ਕੀਤਾ ਹੈ | ਇਸ ਮੌਕੇ ਬਲਾਕ ਸੰਮਤੀ ਦੇ ਉਮੀਦਵਾਰ ਮਨਦੀਪ ਸਿੰਘ ਮੋਨੂੰ, ਸੁਦਾਗਰ ਸਿੰਘ, ਗੁਰਦੀਪ ਸਿੰਘ, ਪਾਲ ਸਿੰਘ ਫੌਜੀ, ਬਿੱਲਾ,ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਵਿਸ਼ਾਲ ਦੱਤ, ਬਲਵਿੰਦਰ ਸਿੰਘ ਬਿੱਲੂ ਭੱਟੀ, ਸਤਨਾਮ ਸਿੰਘ, ਗੁਰਮੀਤ ਸਿੰਘ ਸਵੈਚ, ਬਿੱਟੂ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ- ਉਮੀਦਵਾਰ ਬੀਬੀ ਬਲਵਿੰਦਰ ਕੌਰ ਬੀਜਾ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਦੇ ਹੱਕ ਵਿਚ ਕੀਤੀ ਚੋਣ ਮੀਟਿੰਗ
Ad Position 24