ਮਲੌਦ, 7 ਦਸੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸ਼ਹਿਰੀ ਦੇ ਜਥੇਦਾਰ ਅਤੇ ਆੜ੍ਹਤੀ ਐਸੋਸੀਏਸ਼ਨ ਮਲੌਦ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਉੱਘੇ ਗੰਨਾ ਕਾਸ਼ਤਕਾਰ ਗੁਰਦੀਪ ਸਿੰਘ ਸੋਮਲ ਅਤੇ ਐਨ. ਆਰ. ਆਈ. ਸੰਦੀਪ ਸਿੰਘ ਨੌਰਵੇ ਦੇ ਮਾਤਾ ਹਰਬੰਸ ਕੌਰ ਸੋਮਲ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਹਜ਼ੂਰੀ ਰਾਗੀ ਭਾਂਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ, ਸਾਬਕਾ ਸੰਸਦੀ ਸਕੱਤਰ ਐਡਵੋਕੇਟ ਹਰੀਸ਼ ਰਾਏ ਢਾਂਡਾ, ਕੌਮੀ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਵ. ਮਾਤਾ ਹਰਬੰਸ ਕੌਰ ਨੇ ਜਿੱਥੇ ਪੂਰੇ ਸੋਮਲ ਪਰਿਵਾਰ ਨੂੰ ਇੱਕਜੁੱਟ ਰੱਖਦਿਆਂ ਬੁਲੰਦੀਆਂ 'ਤੇ ਪਹੁੰਚਾਇਆ ਉੱਥੇ ਏਨੀ ਗੰਭੀਰ ਬਿਮਾਰੀ ਨਾਲ ਝੂਜਦਿਆਂ ਵੀ ਪੂਰੀ ਚੜ੍ਹਦੀ ਕਲਾਂ ਵਿੱਚ ਰਹਿੰਦਿਆਂ ਅੰਤਲੇ ਸਮੇਂ ਤੱਕ ਸਮਾਜਿਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ | ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਚੇਅਰਮੈਨ ਗੁਰਦਰਸ਼ਨ ਸਿੰਘ ਕੂਹਲੀ, ਚੇਅਰਮੈਨ ਕਰਨ ਸਿਹੌੜਾ, ਪ੍ਰੋ. ਭੁਪਿੰਦਰ ਸਿੰਘ ਚੀਮਾ ਪਾਇਲ, ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਜੱਥੇ. ਹਰਪਾਲ ਸਿੰਘ ਜੱਲ੍ਹਾ, ਜਥੇ. ਜਗਮੇਲ ਸਿੰਘ ਬੌਂਦਲੀ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਅਮਰਦਲਜੀਤ ਸਿੰਘ ਫੂਲਕਾ, ਨਿਰਮਲ ਸਿੰਘ ਧਾਲੀਵਾਲ, ਚੇਅਰਮੈਨ ਪਿ੍ਤਪਾਲ ਸਿੰਘ ਝੱਮਟ, ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਕੰਵਰਦੀਪ ਸਿੰਘ ਜੱਗੀ ਦੋਰਾਹਾ, ਜਗਦੀਪ ਸਿੰਘ ਲਹਿਲ, ਗੁਰਪ੍ਰੀਤ ਸਿੰਘ ਲਾਪਰਾ, ਜਥੇ.ਗੁਰਜੀਤ ਸਿੰਘ ਮਾਂਗੇਵਾਲ, ਜਗਮੋਹਣ ਸਿੰਘ ਕੂਹਲੀ, ਜਥੇ. ਮਨਜੀਤ ਸਿੰਘ ਘੁਡਾਣੀ, ਠੇਕੇਦਾਰ ਹਰਦੇਵ ਸਿੰਘ ਸਿਆੜ੍ਹ, ਅਮਰੀਕ ਸਿੰਘ ਰੋੜੀਆ, ਰਾਜਿੰਦਰ ਸਿੰਘ ਕਾਕਾ ਰੋੜੀਆਂ, ਸੈਕਟਰੀ ਹਰਿੰਦਰ ਸਿੰਘ ਨਿੱਕਾ ਜਰਗੜੀ, ਦਰਸ਼ਨ ਸਿੰਘ ਬਾਬਰਪੁਰ, ਕ੍ਰਿਪਾਲ ਸਿੰਘ ਘੁਢਾਣੀ, ਜੱਥੇ. ਜੋਗਾ ਸਿੰਘ ਰਾਮਗੜ੍ਹ ਸਰਦਾਰਾਂ, ਠੇਕੇਦਾਰ ਹਰਮਿੰਦਰ ਸਿੰਘ ਜਰਗ, ਯਾਦਵਿੰਦਰ ਸਿੰਘ ਉਕਸੀ, ਦਰਸ਼ਨ ਸਿੰਘ ਰੱਬੋਂ, ਵੀ.ਪੀ. ਕੇਨ ਸੁਧੀਰ ਕੁਮਾਰ, ਰਾਮਵੀਰ ਸਿੰਘ ਰਾਣਾ, ਸੀ. ਮੀਤ ਪ੍ਰਧਾਨ ਰਛਪਾਲ ਸਿੰਘ, ਕੌਂਸਲਰ ਅਵਿੰਦਰਦੀਪ ਸਿੰਘ, ਗੁਰਜੀਤ ਸਿੰਘ ਨੋਨੂੰ ਕੂਹਲੀ, ਸੁਰਿੰਦਰ ਸਿੰਘ ਸਰੌਦ, ਸਤਜੀਤ ਸਿੰਘ ਰਾਮਗੜ੍ਹ ਸਰਦਾਰਾਂ, ਹਰਦੇਵ ਸਿੰਘ ਬਾਬਰਪੁਰ, ਸਰਬਜੀਤ ਸਿੰਘ ਰੋਣੀ, ਜਬਰ ਸਿੰਘ ਦੁਧਾਲ, ਚਰਨਜੀਤ ਸਿੰਘ ਰਾਮਗੜ੍ਹ ਸਰਦਾਰਾ, ਜੱਥੇ. ਜੋਰਾ ਸਿੰਘ, ਮਾ. ਬਲਜਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਰਵਿੰਦਰਪਾਲ ਸਿੰਘ ਚੀਨਾ, ਰਜਿੰਦਰ ਸਿੰਘ ਆਲਮਪੁਰ, ਬਲਵੰਤ ਸਿੰਘ ਘਲੋਟੀ, ਜਥੇ. ਜਸਵੀਰ ਸਿੰਘ ਨਿਜ਼ਾਮਪੁਰ, ਜਥੇ. ਜਗਦੇਵ ਸਿੰਘ ਦਬੁਰਜੀ, ਨਿਰਮਲ ਸਿੰਘ ਚਾਪੜਾ, ਵਿਨੋਦ ਕੁਮਾਰ ਸੋਹੀਆ, ਜਸਵਿੰਦਰ ਸਿੰਘ ਕਾਕਾ ਚੋਮੋ, ਕੁਲਦੀਪ ਸਿੰਘ ਦੌਦ, ਸੁਖਦੇਵ ਸਿੰਘ ਲਹਿਲ, ਜਤਿੰਦਰ ਕੁਮਾਰ ਸਿੰਗਲਾ, ਦਵਿੰਦਰ ਸਿੰਘ ਟਿੰਬਰਵਾਲ, ਪਿ੍ੰਸੀਪਲ ਬਲਵੰਤ ਸਿੰਘ ਉਕਸੀ, ਕਰਨੈਲ ਸਿੰਘ ਰੱਬੋਂ, ਅਵਤਾਰ ਸਿੰਘ ਤਾਰੀ ਗੋਸਲ, ਹਰਦੇਵ ਸਿੰਘ ਬਾਠ, ਸੁਖਦੇਵ ਸਿੰਘ ਟਿਵਾਣਾ, ਲਖਵਿੰਦਰ ਸਿੰਘ ਭੁੱਲਰ, ਸੁਖਦੀਪ ਸਿੰਘ ਮਾਨ, ਟੋਨੀ ਮਾਂਗਟ, ਬਲਵਿੰਦਰ ਸਿੰਘ ਰੱਖੜਾ, ਮਨਦੀਪ ਸਿੰਘ, ਹਰਬੰਸ ਸਿੰਘ ਲਲਹੇੜੀ, ਜਥੇ. ਜਗਦੇਵ ਸਿੰਘ ਦਬੁਰਜੀ, ਆੜ੍ਹਤੀ ਐਸੋ. ਮਾਲੇਰਕੋਟਲਾ ਦੇ ਪ੍ਰਧਾਨ ਤਰਸੇਮ ਸਿੰਘ, ਬਲਵੰਤ ਸਿੰਘ ਘਲੋਟੀ, ਸੈਕਟਰੀ ਸਲੀਮ ਮੁਹੰਮਦ, ਸੁਖਵੀਰ ਸਿੰਘ ਦੌਲਤਪੁਰ, ਮੇਜਰ ਸਿੰਘ ਦੌਲਤਪੁਰ, ਜੱਥੇ. ਬਹਾਦਰ ਸਿੰਘ ਰੱਬੋਂ, ਦਵਿੰਦਰ ਸਿੰਘ ਸਾਹਨੇਵਾਲ, ਮਨਦੀਪ ਸਿੰਘ ਚਾਪੜਾ, ਇੰਸ. ਰਵਿੰਦਰ ਸਿੰਘ ਚੀਮਾ, ਮੇਜਰ ਸਿੰਘ ਰਤਨਪਾਲੋ, ਪਿ੍ੰਸੀਪਲ ਪਰਗਟ ਸਿੰਘ, ਵਰਿੰਦਰਜੀਤ ਸਿੰਘ ਨੀਲਾ ਰੱਬੋਂ, ਜਸਪ੍ਰੀਤ ਸਿੰਘ ਮਾਲੋਦੌਦ, ਪ੍ਰਧਾਨ ਸਿੰਘ ਸੋਮਲ, ਰੂਬਲ ਸਿੰਗਲਾ, ਵਿਸ਼ਾਲ ਵਰਮਾ, ਪੂਰਨ ਚੰਦ ਗੋਇਲ, ਰਾਕੇਸ਼ ਪੁਰੀ, ਵਰਿੰਦਰ ਕੁਮਾਰ ਗੇਂਦ, ਇੰਦਰਜੀਤ ਪੁਰੀ, ਕੁਲਵਿੰਦਰ ਸਿੰਘ ਚਹਿਲ, ਬੀਬੀ ਜਸਪ੍ਰੀਤ ਕੌਰ ਅੜੈਚਾ, ਬਲਜੀਤ ਸਿੰਘ ਝੱਮਟ, ਅਮਨਦੀਪ ਸਿੰਘ ਟੋਨਾ, ਜਗਜੀਤ ਸਿੰਘ ਜੱਗੀ ਚਣਕੋਇਆ, ਹਰਪ੍ਰੀਤ ਸਿੰਘ ਸੇਠ ਬੇਰਕਲਾਂ, ਕੁਲਵਿੰਦਰ ਸਿੰਘ ਚਹਿਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸ਼ਖ਼ਸ਼ੀਅਤਾਂ ਅਤੇ ਪਰਿਵਾਰ ਦੇ ਸਨੇਹੀ ਹਾਜ਼ਰ ਸਨ | ਪਰਿਵਾਰ ਵੱਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਸਕੂਲ ਲਈ ਮਾਤਾ ਜੀ ਦੀ ਯਾਦ ਵਿਚ ਨਗਦ ਰਾਸ਼ੀ ਦਿੱਤੀ ਗਈ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਪਰਿਵਾਰ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |