21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੰਤ ਤੇਜਾ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ 'ਚ ਗੁ. ਰਾੜਾ ਸਾਹਿਬ ਵਿਖੇ ਮਹਾਨ ਰਾਗ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 08-12-2025
ਰਾੜਾ ਸਾਹਿਬ 7 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਨਿਮਰਤਾ ਦੇ ਪੰੁਜ , ਸਾਦਗੀ ਦੀ ਮੂਰਤ ਸੰਤ ਤੇਜਾ ਸਿੰਘ ਜੀ ਭੋਰਾ ਸਾਹਿਬ, ਰਾੜਾ ਸਾਹਿਬ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ 'ਚ ਗੁ. ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਅਮਰ ਸਿੰਘ ਦੀ ਦੇਖ-ਰੇਖ ਹੇਠ ਮਹਾਨ ਰਾਗ ਦਰਬਾਰ ਕਰਵਾਇਆ ਗਿਆ ਅਤੇ ਮਹਾਂਪੁਰਸ਼ਾਂ ਦੀ ਯਾਦ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ | ਮਹਾਨ ਰਾਗ ਦਰਬਾਰ ਵਿਚ ਸਿੱਖ ਪੰਥ ਪ੍ਰਸਿੱਧ ਕੀਰਤਨੀਏ ਡਾ. ਗੁਰਿੰਦਰ ਸਿੰਘ (ਸ਼੍ਰੀ ਦਰਬਾਰ ਸਾਹਿਬ), ਰਾਗੀ ਸਤਨਿੰਦਰ ਸਿੰਘ ਬੌਂਦਲ (ਸ਼੍ਰੀ ਦਰਬਾਰ ਸਾਹਿਬ), ਰਾਗੀ ਮਹਾਂਬੀਰ ਸਿੰਘ (ਸ਼੍ਰੀ ਦਰਬਾਰ ਸਾਹਿਬ), ਡਾ. ਗੁਰਨਾਮ ਸਿੰਘ (ਸਾਬਕਾ ਡਾਇਰੈਕਟਰ ਸੰਗੀਤ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ) ਅਤੇ ਭਾਈ ਹਰਜਿੰਦਰ ਸਿੰਘ ਸਮੇਤ ਰਾੜਾ ਸਾਹਿਬ ਦੇ ਵਿਦਿਆਰਥੀਆਂ ਵਲੋਂ ਹਾਜ਼ਰੀ ਭਰਕੇ ਮਹਾਂਪੁਰਸ਼ਾਂ ਨੂੰ ਸ਼ਰਧਾ-ਸਤਿਕਾਰ ਭੇਟ ਕੀਤਾ | ਸੰਪ੍ਰਦਾਇ ਦੇ ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਅਤੇ ਭਾਈ ਹਰਦੇਵ ਸਿੰਘ ਦੋਰਾਹਾ ਨੇ ਦੱਸਿਆ ਕਿ ਮਹਾਂਪੁਰਸ਼ਾਂ ਦੀ ਯਾਦ 'ਚ ਆਰੰਭ ਕੀਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 9 ਦਸੰਬਰ ਦਿਨ ਮੰਗਲਵਾਰ ਨੂੰ ਅੰਮਿ੍ਤ ਵੇਲੇ ਪਾਏ ਜਾਣਗੇ | ਉਪਰੰਤ ਸਵੇਰੇ 9.00 ਵਜੇ ਤੋਂ 12 .30 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ | ਸਮਾਗਮ ਵਿਚ ਸਮੂਹ ਜਥਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਵਲੋਂ ਕੀਤਾ ਗਿਆ | ਗੁ. ਰਾੜਾ ਸਾਹਿਬ ਦੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ, ਗਿਆਨੀ ਅਜਵਿੰਦਰ ਸਿੰਘ, ਜੱਥੇਦਾਰ ਭਾਈ ਬਾਵਾ ਸਿੰਘ, ਭਾਈ ਜਸਵੀਰ ਸਿੰਘ ਕੋਹਲੀ, ਮੁੱਖ ਕਥਾ ਵਾਚਕ ਬਾਬਾ ਅਮਰ ਸਿੰਘ ਆਦਿ ਤੋਂ ਇਲਾਵਾ ਭਾਈ ਗੁਰਨਾਮ ਸਿੰਘ ਅੜੈ੍ਹਚਾਂ, ਭਾਈ ਸਕਿੰਦਰ ਸਿੰਘ ਕਨੇਡਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਜਗਜੀਤ ਸਿੰਘ ਜੈਪੁਰ, ਐਡਵੋਕੇਟ ਭਵਪ੍ਰੀਤ ਸਿੰਘ ਮੰੂਡੀ, ਪਿ੍ੰਸੀਪਲ ਡਾ. ਗੁਰਨਾਮ ਕੌਰ (ਚੰਡੀਗੜ੍ਹ), ਭਾਈ ਕਰਮਜੀਤ ਸਿੰਘ ਕੋਛੜ (ਪਟਿਆਲਾ) ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਵਿਖੇ ਕਾਰ ਸੇਵਾ ਵਾਲੇ ਬਾਬਾ ਲਖਬੀਰ ਸਿੰਘ ਲੱਖੀ ਦਾ ਸਨਮਾਨ ਅਗਲੀ ਖ਼ਬਰ ਮਾਤਾ ਹਰਬੰਸ ਕੌਰ ਸੋਮਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ
Ad Position 24