28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਹਾਣੀਕਾਰ ਪਰਮਜੀਤ ਨੂੰ ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-12-2025
ਖੰਨਾ, 22 ਦਸੰਬਰ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸਾਹਿਤ-ਸੱਭਿਆਚਾਰਕ ਮੰਚ ਪੰਜਾਬ-ਖੰਨਾ, ਸਾਹਿਤਕ ਸੱਥ ਫਰੌਰ ਅਤੇ ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਵਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਅਤੇ ਭਾਸ਼ਾ ਵਿਭਾਗ ਪੰਜਾਬ-ਪਟਿਆਲਾ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੌਰ ਵਿਖੇ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪਰਮਜੀਤ (ਲੁਧਿਆਣਾ) ਨੂੰ ਲੋਈ, ਮੋਮੈਂਟੋ ਸਨਮਾਨ-ਪੱਤਰ, 'ਗਿਆਨੀ ਲਾਭ ਸਿੰਘ ਮੀਲੂ ਯਾਦਗਾਰੀ ਪੁਰਸਕਾਰ' ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਹਰਮਨਜੋਤ ਕੌਰ ਅਤੇ ਮਹਿਕਪ੍ਰੀਤ ਕੌਰ ਦੀਆਂ ਧਾਰਮਿਕ ਰਚਨਾਵਾਂ ਨਾਲ ਹੋਈ | ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਫਰੌਰ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ ਫਰੌਰ, ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਧੀਮਾਨ, ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ, ਸਨੇਹਇੰਦਰ ਸਿੰਘ ਮੀਲੂ ਫਰੌਰ, ਕੈਂਪਸ ਮੈਨੇਜਰ ਬਚਿੱਤਰ ਸਿੰਘ ਲਖਣਪੁਰ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਸਨ | ਇਸ ਮੌਕੇ ਲੇਖਕ ਕੁਲਦੀਪ ਸਿੰਘ ਕੋਟਲਾ ਭੜੀ ਨੇ ਮਾਸਟਰ ਗਿਆਨੀ ਲਾਭ ਸਿੰਘ ਮੀਲੂ ਪੁਰਸਕਾਰ ਨਾਲ ਕਹਾਣੀਕਾਰ ਪਰਮਜੀਤ ਨੂੰ ਸਨਮਾਨਿਤ ਕਰਨ ਲਈ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਦੇ ਸਪੁੱਤਰ ਸਨੇਹਇੰਦਰ ਸਿੰਘ ਮੀਲੂ ਸਾਹਿਤਕ ਖੇਤਰ ਵਿਚ ਸਰਗਰਮੀ ਨਾਲ ਵਿਚਰਦੇ ਹੋਏ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਣ ਲਈ ਯਤਨਸ਼ੀਲ ਹਨ | ਇਸ ਮੌਕੇ ਜਿੱਥੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਸਿੰਘ ਨੇ ਗਿਆਨੀ ਲਾਭ ਸਿੰਘ ਦੀ ਸ਼ਖ਼ਸੀਅਤ ਬਾਰੇ ਪਰਚਾ ਪੜਿਆ | ਇਸ ਮੌਕੇ ਸਨੇਹਇੰਦਰ ਸਿੰਘ ਮੀਲੂ ਫਰੌਰ ਅਤੇ ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਧੀਮਾਨ ਨੇ ਕਹਾਣੀਕਾਰ ਪਰਮਜੀਤ ਦੇ ਕਹਾਣੀ ਸੰਗਿ੍ਹ 'ਜ਼ਿਬਹ ਹੁੰਦੇ ਪਲ' ਬਾਰੇ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਗਿਆਨੀ ਲਾਭ ਸਿੰਘ ਦੇ ਵਿਦਿਆਰਥੀ ਰਹੇ ਗਾਇਕ ਰਾਮ ਸਿੰਘ ਅਲਬੇਲਾ ਨੇ ਜਿੱਥੇ ਗਿਆਨੀ ਲਾਭ ਸਿੰਘ ਮੀਲੂ ਦੀ ਲਿਖਣ ਕਲਾ, ਉਨ੍ਹਾਂ ਵੱਲੋਂ ਸਾਹਿਤਕ, ਅਧਿਆਪਨ ਤੇ ਸਮਾਜਿਕ ਖੇਤਰ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ, ਸਮਾਜਸੇਵੀ ਤਰਲੋਚਨ ਸਿੰਘ ਫਰੌਰ ਅਤੇ ਪ੍ਰਧਾਨਗੀ ਮੰਡਲ ਵੱਲੋਂ ਆਏ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਨਮਾਨ ਚਿੰਨ੍ਹ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਪੁਸਤਕਾਂ ਦੇ ਸੈਟ ਵੀ ਭੇਟ ਕੀਤੇ ਗਏ | ਇਸ ਮੌਕੇ ਕਵੀ ਦਰਬਾਰ ਵਿਚ ਨਾਵਲਕਾਰ ਜਗਸੀਰ ਸਿੰਘ ਕਲਾਲਾ, ਅਵਤਾਰ ਸਿੰਘ ਚਾਨੇ,ਹਰਮਨਜੋਤ ਕੌਰ, ਮਹਿਕਪ੍ਰੀਤ ਕੌਰ, ਰਾਮ ਸਿੰਘ ਅਲਬੇਲਾ, ਉਪਕਾਰ ਸਿੰਘ ਦਿਆਲਪੁਰੀ, ਨੇਤਰ ਸਿੰਘ ਮੁਤੋਂ, ਮਾਂ ਕੁਲਦੀਪ ਸਿੰਘ, ਜਗਜੀਤ ਸਿੰਘ ਗੁਰਮ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਕੁਲਵਿੰਦਰ ਸਿੰਘ ਮਾਨੂੰਪੁਰ, ਅਵਤਾਰ ਸਿੰਘ ਮੰਨਾ, ਅੱਛਰ ਸਿੰਘ ਫਰੌਰ ਆਦਿ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਸੰਤ ਬਾਬਾ ਸੁਲਤਾਨ ਸਿੰਘ ਮਾਨੂੰਪੁਰ, ਸਮਾਜਸੇਵੀ ਦਰਸ਼ਨ ਸਿੰਘ ਬੌਦਲੀ, ਜੇਠਾ ਸਿੰਘ ਫਰੌਰ, ਅਵਤਾਰ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ ਖੰਨਾ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਮਾਸ ਦੀ ਤਸਕਰੀ ਕਰਨ ਵਾਲੇ ਔਰਤ ਸਮੇਤ 3 ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਉਮੀਦਵਾਰਾਂ ਨੂੰ ਦਿੱਤੇ ਸਮਰਥਨ ਲਈ ਹਲਕਾ ਵਾਸੀਆਂ ਦਾ ਧੰਨਵਾਦ-ਸੰਗਠਨ ਇੰਚਾਰਜ ਮ...
Ad Position 24