ਮਾਛੀਵਾੜਾ ਸਾਹਿਬ, 22 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਮੁਸ਼ਕਾਬਾਦ ਸਰਹਿੰਦ ਨਹਿਰ ਜੰਗਲੀ ਇਲਾਕੇ ਵਿਚ ਗਊਆਂ ਦੀ ਹੱਤਿਆ ਕਰ ਮਾਸ ਤਸਕਰੀ ਕਰਨ ਵਾਲੇ ਯਾਕੂਬ ਅਲੀ ਵਾਸੀ ਗੁੱਜਰਾਂ ਦਾ ਡੇਰਾ ਪਿੰਡ ਪਾਲ ਮਾਜਰਾ, ਮੁਹੰਮਦ ਅਸਲਮ ਅਤੇ ਨੂਰ ਬਾਨੋ ਵਾਸੀ ਗੁੱਜਰਾਂ ਦਾ ਡੇਰਾ ਪਿੰਡ ਮੁਸ਼ਕਾਬਾਦ ਨੂੰ ਕਾਬੂ ਕੀਤਾ ਹੈ¢ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਉੱਥੇ ਕਰੀਬ 8 ਤੋਂ 10 ਮਿ੍ਤਕ ਗਊਆਂ ਜਿਨ੍ਹਾਂ ਦੀ ਹੱਤਿਆ ਕੀਤੀ, ਪੁਲਿਸ ਨੇ ਕਰੀਬ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ¢ ਉਨ੍ਹਾਂ ਕਿਹਾ ਕਿ ਗਊ ਹੱਤਿਆ ਮਾਮਲੇ ਵਿਚ 6 ਹੋਰ ਮੁਲਜ਼ਮ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ¢