28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦੱਤ ਹਸਪਤਾਲ ਨੇ 7 ਮਹੀਨੇ ਦੇ 900 ਗ੍ਰਾਮ ਦੇ ਨਵ-ਜਨਮੇ ਬੱਚੇ ਦੀ ਜਾਨ ਬਚਾਈ

Ad Position 21
No active advertisement
ਅਜੀਤ ਡੈਸਕ 23-12-2025
ਮਾਛੀਵਾੜਾ ਸਾਹਿਬ, 22 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਵਿਚ 40 ਸਾਲਾਂ ਤੋਂ ਵੱਧ ਪੁਰਾਣੇ ਦੱਤ ਹਸਪਤਾਲ ਵਿਚ ਡਾਕਟਰਾਂ ਦੀ ਮਿਹਨਤ ਨਾਲ 7 ਮਹੀਨੇ ਦਾ ਬੱਚਾ ਜਿਸ ਦਾ ਵਜ਼ਨ 900 ਗ੍ਰਾਮ ਸੀ, ਦੀ ਜਾਨ ਬਚਾ ਲਈ ਗਈ ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਿਸ਼ਭ ਦੱਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਅਜਿਹਾ ਮਾਮਲਾ ਆਇਆ | ਜਿਸ ਵਿਚ 7ਵੇਂ ਮਹੀਨੇ ਵਿਚ ਇਕ ਔਰਤ ਦਾ ਜਣੇਪਾ ਹੋਇਆ, ਜਿਸ ਤੋਂ ਉਸ ਨੂੰ ਕੇਵਲ 900 ਗ੍ਰਾਮ ਦਾ ਬੱਚਾ ਪੈਦਾ ਹੋਇਆ¢ ਬੱਚੇ ਦੀ ਹਾਲਤ ਨਾਜ਼ੁਕ ਸੀ, ਜਿਸ ਨੂੰ ਹਸਪਤਾਲ ਵਿਚ ਨਵੇਂ ਖੋਲ੍ਹੇ ਗਏ 'ਨਿੱਕੂ' ਸੈਂਟਰ ਵਿਚ ਵੈਂਟੀਲੇਟਰ 'ਤੇ ਰੱਖ ਇਲਾਜ ਕੀਤਾ¢ ਡਾ. ਰਿਸ਼ਭ ਦੱਤ ਨੇ ਕਿਹਾ ਕਿ ਸਮੂਹ ਸਟਾਫ਼ ਤੇ ਨਵੀਂ ਤਕਨੀਕ ਵਾਲੀਆਂ ਮਸ਼ੀਨਾਂ ਰਾਹੀਂ ਉਸ ਦੀ ਜਾਨ ਬਚਾ ਲਈ ਗਈ, ਜਿਸ ਨਾਲ ਉਸ ਦੇ ਮਾਪੇ ਖ਼ੁਸ਼ ਨਜ਼ਰ ਆ ਰਹੇ ਹਨ ¢ ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਇਹ ਪਹਿਲਾ ਨਿੱਕੂ ਸੈਂਟਰ ਖੋਲਿ੍ਹਆ ਗਿਆ ਹੈ, ਜਿਸ ਵਿਚ ਨਵਜੰਮੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ¢ ਇਸ ਮੌਕੇ ਦੱਤ ਹਸਪਤਾਲ ਦੇ ਮੁਖੀ ਡਾ. ਸੁਨੀਲ ਦੱਤ ਨੇ ਦੱਸਿਆ ਕਿ ਇਹ ਨਿੱਕੂ ਸੈਂਟਰ ਨਵਜੰਮੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਡਾ. ਰਿਸ਼ਭ ਦੱਤ ਫੋਰਟਿਸ ਹਸਪਤਾਲ, ਡੀ. ਐੱਮ. ਸੀ. ਹਸਪਤਾਲ ਵਿਚ ਸੇਵਾਵਾਂ ਦੇ ਚੁੱਕੇ ਹਨ¢
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯਾਦੂ ਜ਼ਮਾਨਤ 'ਤੇ ਰਿਹਾਅ ਅਗਲੀ ਖ਼ਬਰ ਗਊ ਮਾਸ ਦੀ ਤਸਕਰੀ ਕਰਨ ਵਾਲੇ ਔਰਤ ਸਮੇਤ 3 ਕਾਬੂ
Ad Position 24