28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯਾਦੂ ਜ਼ਮਾਨਤ 'ਤੇ ਰਿਹਾਅ

Ad Position 21
No active advertisement
ਅਜੀਤ ਡੈਸਕ 23-12-2025
ਖੰਨਾ, 22 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਜ਼ਮਾਨਤ ਮਿਲਣ ਪਿੱਛੋਂ ਜੇਲ੍ਹ ਤੋਂ ਰਿਹਾਅ ਹੋ ਗਏ | ਜੇਲ੍ਹ ਤੋਂ ਬਾਹਰ ਆਉਣ ਤੋਂ ਯਾਦੂ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੇ ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਮੱਥਾ ਟੇਕਿਆ | ਯਾਦੂ ਨੇ ਕਿਹਾ ਕਿ ਅਸੀਂ ਸਚਾਈ ਦੀ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਅਤੇ ਪਾਰਟੀ ਦੀ ਚੜ੍ਹਦੀ ਕਲਾਂ ਦੀ ਅਰਦਾਸ ਕੀਤੀ | ਉਹ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਗੱਡੀਆਂ ਦੇ ਵੱਡੇ ਕਾਫ਼ਲੇ ਨਾਲ ਦੇਰ ਰਾਤ ਖੰਨਾ ਵਿਖੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਚਾਰਾਂ ਕੀਤੀਆਂ | ਦੱਸਣਯੋਗ ਹੈ ਕਿ ਅਕਾਲੀ ਨੇਤਾ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਗਿਣਤੀ ਕੇਂਦਰ ਤੋਂ ਪ੍ਰਸ਼ਾਸਨ ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਬਾਅਦ 'ਚ ਚੋਣ ਅਧਿਕਾਰੀ ਦੀ ਸ਼ਿਕਾਇਤ 'ਤੇ ਦੁਰਵਿਵਹਾਰ ਕਰਨ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ | ਅਦਾਲਤ ਵੱਲੋਂ ਯਾਦੂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਸੀ, ਪਰ ਸੋਮਵਾਰ ਨੂੰ ਉਹ ਜ਼ਮਾਨਤ ਮਿਲਣ 'ਤੇ ਜੇਲ੍ਹ ਤੋਂ ਰਿਹਾਅ ਹੋ ਗਏ |
ਯਾਦੂ ਨੇ ਕਿਹਾ ਕਿ ਸਰਕਾਰ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਉਹ ਡੋਲਣ ਵਾਲੇ ਨਹੀਂ ਹਨ | ਉਹ ਕਦੇ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ | ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਖ਼ਿਲਾਫ਼ ਉਹ ਪਹਿਲਾਂ ਵੀ ਲੜਦੇ ਰਹੇ ਹਨ ਤੇ ਹਮੇਸ਼ਾ ਲੜਦੇ ਰਹਿਣਗੇ | ਸਰਕਾਰ ਭਾਵੇਂ ਕਿੰਨੇ ਵੀ ਮਾਮਲੇ ਦਰਜ ਕਰਕੇ ਦਬਾਉਣ ਦਾ ਯਤਨ ਕਰੇ ਪਰ ਉਹ ਦੱਬਣ ਵਾਲੇ ਨਹੀਂ ਹਨ | ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਜਿਹੜੇ ਹੱਥਕੰਡੇ ਅਪਣਾਉਣੇ ਹਨ, ਅਪਣਾ ਕੇ ਦੇਖ ਲੈਣ | ਉਹ ਹਮੇਸ਼ਾ ਲੋਕ ਹਿੱਤਾਂ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜਦੇ ਰਹਿਣਗੇ | ਇਸ ਮੌਕੇ ਅਕਾਲੀ ਨੇਤਾ ਰਣਬੀਰ ਸਿੰਘ ਖੱਟੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਬੂਲੇਪੁਰ, ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਨੂੰ ਲਿਬੜਾ, ਸਰਕਲ ਪ੍ਰਧਾਨ ਮੋਹਨ ਸਿੰਘ ਜਟਾਣਾ, ਸਰਕਲ ਪ੍ਰਧਾਨ ਜੰਗ ਸਿੰਘ ਗੰਢੂਆਂ, ਸਰਕਲ ਪ੍ਰਧਾਨ ਪਵਨਜੋਤ ਸਿੰਘ ਮਾਂਗਟ, ਇਫਕੋ ਡੇਲੀਗੇਟ ਨਵਤੇਜ ਸਿੰਘ ਖੱਟੜਾ, ਜਗਦੀਪ ਸਿੰਘ ਦੀਪੀ, ਸਾਬਕਾ ਚੇਅਰਮੈਨ ਬਾਲਕ ਸੰਮਤੀ ਜੀਤ ਸਿੰਘ ਅਲੋੜ, ਐਡਵੋਕੇਟ ਜਤਿੰਦਰਪਾਲ ਸਿੰਘ ਭੋਲੂ, ਚੇਅਰਮੈਨ ਰਣਜੀਤ ਸਿੰਘ ਗੋਹ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਅਮਨਦੀਪ ਸਿੰਘ ਲੇਲ੍ਹ, ਮਨਦੀਪ ਸਿੰਘ ਖਾਲਸਾ, ਗੁਰਦੀਪ ਸਿੰਘ ਦੀਪਾ, ਅਜਮੇਰ ਸਿੰਘ ਇਕੋਲਾਹੀ, ਬਲਜੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਕਾਲਾ, ਗੁਰਤੇਜ ਸਿੰਘ ਪੂਰਬਾ, ਜਗਦੀਸ਼ ਸਿੰਘ ਦੀਸ਼ਾ, ਮਨਜੋਤ ਸਿੰਘ ਮੋਨੂੰ, ਗੁਰਿੰਦਰ ਸਿੰਘ ਲਾਡੀ ਗਲਵੱਡੀ, ਰਿੱਕੀ ਅਜਨੌਦ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਰਾਜ ਲਖੀਆ, ਕੁਦਰਤ ਸਿੰਘ ਸੇਖੋਂ, ਪਰਗਟ ਸਿੰਘ ਫਤਿਹਪੁਰ, ਗੁਰਸਰਨ ਸਿੰਘ ਲਾਲੂ, ਗੋਰਾ ਭੱਟੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਦੱਤ ਹਸਪਤਾਲ ਨੇ 7 ਮਹੀਨੇ ਦੇ 900 ਗ੍ਰਾਮ ਦੇ ਨਵ-ਜਨਮੇ ਬੱਚੇ ਦੀ ਜਾਨ ਬਚਾਈ
Ad Position 24