ਬੀਜਾ, 22 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਕੂਲ ਬਗ਼ਲੀ ਕਲਾਂ ਵਿਖੇ ਮੈਗਾ ਪੀ. ਟੀ. ਐਮ ਕਰਵਾਈ ਗਈ | ਜਿਸ ਵਿੱਚ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ | ਮਾਪਿਆਂ ਨੂੰ ਆਪਣੇ ਬੱਚਿਆਂ ਦੀ ਹਰ ਛੋਟੇ ਕੰਮ ਜਾਂ ਜਿੱਤ ਦੀ ਹੌਸਲਾ ਅਫਜਾਈ ਕਰਨ ਅਤੇ ਹੋਮਵਰਕ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਸੰਬੰਧੀ ਅਗਵਾਈ ਕੀਤੀ ਗਈ | ਸਕੂਲ ਮੁਖੀ ਅਮਨਦੀਪ ਕੌਰ ਨੇ ਨਵੇਂ ਦਾਖ਼ਲੇ, ਰੋਜ਼ਾਨਾ ਹਾਜ਼ਰੀ, ਛੁੱਟੀਆਂ ਦੇ ਕੰਮ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਬੱਚਿਆਂ ਦੀ ਦਸੰਬਰ ਮਹੀਨੇ ਦੀ ਕਾਰਗੁਜ਼ਾਰੀ ਆਦਿ ਸਬੰਧੀ ਮਾਪਿਆਂ ਨਾਲ ਚਰਚਾ ਕੀਤੀ | ਇਸ ਮੌਕੇ ਸਮੂਹ ਸਕੂਲ ਸਟਾਫ਼ ਸੀ. ਐਚ ਟੀ ਅਮਨਦੀਪ ਕੌਰ, ਪੂਜਾ ਰਾਣੀ, ਗੁਰਪ੍ਰੀਤ ਸਿੰਘ ਪ੍ਰਵੇਸ਼ ਟੀਮ ਦੇ ਗੁਰਦੀਪ ਕੌਰ ਅਤੇ ਮਿੱਡ ਡੇ ਮੀਲ ਵਰਕਰ ਅਨੀਤਾ ਦੱਤ ਤੇ ਰਣਜੀਤ ਕੌਰ ਹਾਜ਼ਰ ਸਨ |